Breaking News
Home / ਰੈਗੂਲਰ ਕਾਲਮ / ਪਰਵਾਸੀ ਨਾਮਾ

ਪਰਵਾਸੀ ਨਾਮਾ

ਹੈਲੋਵੀਨ ਦਾ ਤਿਓਹਾਰ
ਆਓ ਰਲ਼-ਮਿਲ ਸਾਰੇ ਮਨਾਈਏ ਇਸਨੂੰ,
ਤਿਓਹਾਰ ਹੈਲੋਵੀਨ ਦਾ ਅੱਜ ਫੇਰ ਆਇਆ ਹੈ ਜੀ ।
ਭੂਤਾਂ, ਚੁੜੇਲਾਂ ਦੇ ਹਰ ਪਾਸੇ ਬੁੱਤ ਦਿੱਸਣ,
ਪੂਰਾ Garage ਹੀ ਕਈਆਂ ਤਾਂ ਸਜਾਇਆ ਹੈ ਜੀ ।
ਕੁਝ ਨੇ Driveway ਤੇ ਖ਼ਿਲਾਰੇ ਨੇ ਹੱਢ ਏਦਾਂ,
ਕਬਰਿਸਤਾਨ ਦਾ ਭੁਲੇਖਾ ਜਿਹਾ ਪਾਇਆ ਹੈ ਜੀ ।
ਮਹੌਲ ਡਰਾਵਣਾ ਪਰ ਖ਼ੂਬ ਨੇ ਖੁਸ਼ ਬੱਚੇ,
ਰੰਗ਼ ਹੈਲੋਵੀਨ ਦਾ ਸਭਨਾਂ ਤੇ ਛਾਇਆ ਹੈ ਜੀ ।
ਕੈਂਡੀਆਂ, ਚਿਪਸਾਂ ਦੀ ਆਸ ਵਿਚ ਫਿਰਨ ਦੌੜੇ,
ਇਕ-ਇਕ Bag ਵੀ ਮੋਢੇ ਲਮਕਾਇਆ ਹੈ ਜੀ ।
ਗੋਰਾ, ਕਾਲਾ ਜਾਂ ਆਇਆ ਹੈ ਕੋਈ ਦੇਸੀ,
ਭੇਤ ਮਖ਼ੌਟਿਆਂ ਨੇ ਅੱਜ ਛੁਪਾਇਆ ਹੈ ਜੀ ।
Trick And Treat ਸੁਣ ‘ਗਿੱਲ’ ਨੂੰ ਇਉਂ ਲੱਗਾ,
ਦੁੱਲ੍ਹੇ-ਭੱਟੀ ਵਾਲਾ ਗੀਤ ਕਿਸੇ ਗਾਇਆ ਹੈ ਜੀ ।
ਗਿੱਲ ਬਲਵਿੰਦਰ
CANADA +1.416.558.5530, ([email protected])

 

Check Also

ਕਹਾਣੀ ਸੰਗ੍ਰਹਿ ‘ਦੋ ਟਾਪੂ’ ਦੀਆਂ ਰਚਨਾਤਮਿਕ ਛੱਲਾਂ

ਜਰਨੈਲ ਸਿੰਘ (ਕਿਸ਼ਤ 17ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) 20ਵੀਂ ਸਦੀ ਦੇ ਆਖਰੀ ਦਹਾਕੇ …