16 C
Toronto
Sunday, October 5, 2025
spot_img
Homeਰੈਗੂਲਰ ਕਾਲਮਪਰਵਾਸੀ ਨਾਮਾ

ਪਰਵਾਸੀ ਨਾਮਾ

Brampton Civic Hospital
Civic Hospital ਮਜਬੂਰੀ ਵਿੱਚ ਪਿਆ ਜਾਣਾ,
ਤੰਦਰੁਸਤ ਥੋੜ੍ਹੇ ਪਰ ਬਹੁਤੇ ਬੀਮਾਰ ਵੇਖੇ।
Ambulance ਘਰਾਂ ਤੋਂ ਕਈਆਂ ਨੂੰ ਲਿਆਈ ਜਾਵੇ,
ਕਾਰਾਂ, ਟੈਕਸੀਆਂ ‘ਤੇ ਆਉਂਦੇ ਅਸਵਾਰ ਵੇਖੇ ।
ਰੋਗੀ ਜ਼ਿਆਦਾ ਤੇ ਘਾਟ ਸੀ ਮੰਜਿਆਂ ਦੀ,
ਬਹੁਤੇ ਤਾਂ ਵਾਰੀ ਦਾ ਕਰਦੇ ਇੰਤਜਾਰ ਵੇਖੇ ।
ਲੱਗੀ Life ਨੂੰ ਹੀ Life Support ਤੱਕੀ,
Wheelchairs ਤੇ ਵੀ ਬੈਠੇ ਲਾਚਾਰ ਵੇਖੇ ।
ਕਰਨਲ, ਜਨਰਲ ਜੋ ਜੰਗਾਂ ਸਦਾ ਜਿੱਤਦੇ ਸੀ,
ਡਾਢੀ ਮੌਤ ਹੱਥੋਂ ਖਾਂਦੇ ਏਥੇ ਹਾਰ ਵੇਖੇ ।
ਬਦੌਲਤ ਜਿੰਨ੍ਹਾਂ ਦੇ ਘਰਾਂ ਵਿੱਚ ਰੌਣਕਾਂ ਸਨ,
ਨੀਮ ਬੇਹੋਸ਼ੀ ਵਿੱਚ ਛੱਡਦੇ ਸੰਸਾਰ ਵੇਖੇ ।
Doctor, ਨਰਸਾਂ ਤੇ ਬਾਕੀ ਸਟਾਫ ਸਾਰਾ,
ਨਾਲ-ਨਾਲ ਸੇਵਾ ਦੇ ਕਰਦੇ ਸਤਿਕਾਰ ਵੇਖੇ ।
ਅਮੀਰ-ਗਰੀਬ ਦਾ ਦਵਾ-ਦਾਰੂ ਮੁਫ਼ਤ ਹੋਵੇ,
ਕਿਸੇ ਦੀਆਂ ਜੇਬਾਂ ‘ਤੇ ਪੈਂਦੇ ਨਾ ਭਾਰ ਵੇਖੇ।
‘ਬਲਵਿੰਦਰ’ ਵਰਗੇ ਜੋ Tax ਦੀ ਕਰਨ ਚੋਰੀ,
ਦੋਸ਼ ਅੱਜ ਕੱਢਦੇ ਵਿੱਚ ਸਰਕਾਰ ਵੇਖੇ।
ਗਿੱਲ ਬਲਵਿੰਦਰ
CANADA +1.416.558.5530, ([email protected])

RELATED ARTICLES
POPULAR POSTS