Breaking News
Home / ਰੈਗੂਲਰ ਕਾਲਮ / ਪਰਵਾਸੀ ਨਾਮਾ

ਪਰਵਾਸੀ ਨਾਮਾ

ਹੜਤਾਲ ਦਰ ਹੜਤਾਲ
ਸੇਕ ਮਹਿੰਗਾਈ ਦਾ ਜਿਓਂ-ਜਿਓਂ ਤੰਗ ਕਰਦਾ,
ਹੜਤਾਲਾਂ ਕਾਮੇਂ ਵੀ ਓਵੇਂ-ਓਵੇਂ ਕਰੀ ਜਾਂਦੇ ।
ਪਹਿਲਾਂ ਟੀਚਰ ਫਿਰ B. C. ਦੇ Port Worker,
ਹੁਣ Metro ਵਾਲੇ ਦੁੱਖ ਏਹੋ ਜਰੀ ਜਾਂਦੇ ।
ਨਾਅਰੇ ਮਾਰਦੇ ਨੇ ਯੂਨੀਅਨ ਦੇ ਲੱਗ ਆਖੇ,
List ਮੰਗਾਂ ਦੀ ਮਾਲਕਾਂ ਮੂਹਰੇ ਧਰੀ ਜਾਂਦੇ ।
Job ਦਿਨੇ, ਦੁਪਹਿਰੇ ਤੇ ਕੋਈ ਰਾਤ ਕਰਦਾ,
ਕੁਝ ਤਾਂ Weekend ਨੂੰ ਵੀ ਕੰਮਾਂ ਤੇ ਮਰੀ ਜਾਂਦੇ ।
ਸ਼ਾਤਰ ਕਰਨ ਮੌਜਾਂ System ਨੂੰ Use ਕਰਕੇ,
ਟੈਕਸਾਂ ਤੇ ਟੈਕਸ ਪਰ ਕਾਮੇਂ ਏਥੇ ਭਰੀ ਜਾਂਦੇ ।
ਰਿਹਾਈ ਮਿਲੇ ਨਾ Mortgage ਵਾਲੀ ਜੇਲ਼ ਵਿੱਚੋਂ,
ਲੁੱਟਾਂ-ਖ਼ੋਹਾਂ ਵਾਲੇ ਅਕਸਰ ਹੋ ਬਰੀ ਜਾਂਦੇ ।
ਜਿਸ ਛੱਪੜ ਵਿੱਚ ਕੈਨੇਡੀਅਨ ਖਾਣ ਗੋਤੇ,
ਆ ਕੇ Student ਵੀ ਓਸੇ ਪਾਣੀ ਤਰੀ ਜਾਂਦੇ ।
ਗਿੱਲ ਬਲਵਿੰਦਰਾ ਮੁਲਕ ਚਾਹੇ ਕੋਈ ਹੋਵੇ,
ਸਰਕਾਰਾਂ ਜਿੱਤਣ ਪਰ ਲੋਕ ਅਕਸਰ ਹਰੀ ਜਾਂਦੇ ।
ਗਿੱਲ ਬਲਵਿੰਦਰ
CANADA +1.416.558.5530, ([email protected])

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …