Breaking News
Home / ਰੈਗੂਲਰ ਕਾਲਮ / ਕਾਬਲ ਅਫਸਰ ਤੇ ਨੇਕ ਬੰਦਾ ਹੈ ਰਵੀ ਭਗਤ

ਕਾਬਲ ਅਫਸਰ ਤੇ ਨੇਕ ਬੰਦਾ ਹੈ ਰਵੀ ਭਗਤ

ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ
ਰਵੀ ਭਗਤ ਨੂੰ ਮੈਂ ਪਹਿਲੀ ਵਾਰੀ 2008 ਵਿੱਚ ਸ਼੍ਰੀ ਮੁਕਤਸਰ ਸਾਹਿਬ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਦੇ ਘਰ ਵੇਖਿਆ। ਉਦੋਂ ਉਹ ਮਲੋਟ ਵਿਖੇ ਐਸ.ਡੀ.ਐਮ. ਤਾਇਨਾਤ ਸੀ ਤੇ ਇਸੇ ਸਾਲ ਦੇ ਹੀ ਆਈ.ਏ.ਐਸ ਬੈਚ ਦਾ।  ਸੰਗਾਊ ਤਬੀਅਤ ਦਾ ਮਾਲਕ। ਨਿੱਕਾ ਕੱਦ। ਚੁਸਤ ਕਦਮ, ਨਰਮ ਸੁਭਾਅ ਤੇ ਮਿੱਠੀ ਬੋਲੀ। ‘ਜੀ ਜੀ’ ਕਰਦੇ ਦਾ ਮੂੰਹ ਨਾ ਥਕਦਾ। ਤਹੰਮਲ ਮਿਜਾਜ਼ ਤੇ ਹਰੇਕ ਦੀ ਗੱਲ ਪੂਰਾ ਕੰਨ ਲਾ ਕੇ ਸੁਣਨ ਵਾਲਾ।  ਘੱਟ ਬੋਲਦਾ ਤੇ ਲੋੜ ਜੋਗਾ ਮੁਸਕ੍ਰਾਉਂਦਾ ਤੇ ਮਿਣਤੀ ਦਾ ਮੂੰਹ ਖੋਲ੍ਹਦਾ। ਪਿੰਡਾਂ ਦੇ ਆਮ ਤੇ ਸਾਧਾਰਨ ਲੋਕ ਤਾਂ ਉਸ ਤੋਂ ਪ੍ਰਭਾਵਿਤ ਹੁੰਦੇ ਹੀ ਸਨ ਸਗੋਂ ਉਹ ਹੋਰ ਵੱਡੇ ਲੋਕਾਂ ਨੂ૳ੰ ਵੀ ਆਪਣੀ ਸ਼ਖਸੀਅਤ ਦੇ ਪ੍ਰਭਾਵ ਹੇਠ ਲੈ ਰਿਹਾ ਸੀ। ਮੈਂ ਵੀ ਉਸ ਤੋਂ ਪ੍ਰਭਾਵਿਤ ਹੋਇਆ ਪਰ ਇੱਕ ਅੱਧ ਵਾਰੀ ਮਿਲਣ ਮਗਰੋਂ ਫਿਰ ਕਦੇ ਮਿਲਣ ਦਾ ਮੌਕਾ ਨਾ ਮਿਲਿਆ। ਰਵੀ ਭਗਤ 2009 ਵਿੱਚ ਬਠਿੰਡਾ ਨਗਰ ਨਿਗਮ ਦਾ ਕਮਿਸ਼ਨਰ ਤੇ ਮੁੱਖ ਪ੍ਰਸ਼ਾਸ਼ਕ ਬਠਿੰਡਾ ਵਿਕਾਸ ਅਥਾਰਟੀ ਜਾ ਲੱਗਿਆ। ਮੇਰਾ ਕਜ਼ਨ ਡਾ. ਕੇਵਲ ਅਰੋੜਾ ਪਸ਼ੂ ਪਾਲਣ ਵਿਭਾਗ ਵਿੱਚ ਹੋਣ ਕਾਰਨ ਅਕਸਰ ਹੀ ਪੰਜਾਬ ਪੱਧਰੀ ਪਸ਼ੂ ਮੇਲਿਆਂ ਦੀ ਸਟੇਜ ਸੰਚਾਲਨਾ ਕਰਦਾ ਤੇ ਆਪਣੀ ਕਲਾਤਮਿਕ ਸ਼ੇਅਰੋ ਸ਼ਾਇਰੀ ਨਾਲ ਲੋਕਾਂ ਦੇ ਮਨ ਮੋਂਹਦਾ-ਮੋਂਹਦਾ ਰਵੀ ਭਗਤ ਦਾ ਵੀ ਮਨ ਮੋਹ ਗਿਆ ਸੀ। ਉਸਨੇ ਮੇਰੀ ਜੱਜ ਦਾ ਅਰਦਲੀ ਟੈਲੀਫਿਲਮ ਉਹਨਾਂ ਨੂੰ ਲਿਆ ਕੇ ਦਿੱਤੀ। ਸਮਾਂ ਬੀਤਿਆ ਤੇ 2011 ਵਿੱਚ ਰਵੀ ਭਗਤ ਫਰੀਦਕੋਟ ਜਿਲ੍ਹੇ ਦਾ ਡਿਪਟੀ ਕਮਿਸ਼ਨਰ ਬਣਕੇ ਆ ਗਿਆ। ਮੈਂ ਸੋਚਿਆ ਕਿ ਜੇ ਬੁਲਾਵੇਗਾ ਤਦ ਹੀ ਜਾਵਾਂਗਾ। ਖੈਰ,ઠઠਇੱਕ ਦਿਨ ਉਸਦਾ ਐਸ.ਐਮ.ਐਸ. ਆਇਆ ਕਿ ਤੁਹਾਡੀ ਫਿਲਮ ਦੇਖੀ ਜਾ ਰਹੇ ਹਾਂ, ਕਿਆ ਬਾਤ ਹੈ!ઠઠਮੈਂ ਉਹ ਨੰਬਰ ਸੇਵ ਕਰ ਲਿਆ ਤੇ ਆਉਣੀ-ਜਾਣੀ ਸ਼ੂਰੁ ਹੋ ਗਈ। ਇਹ ਤਾਂ ਹੈ ਉਸ ਨਾਲ ਮੁਢਲੇ ਮੇਲ-ਮਿਲਾਪ ਤੇ ਜਾਣ-ਪਹਿਚਾਣ ਦੀ ਗੱਲ।
ਮੈਂ ਆਪਣੇ ਨਿੱਜੀ ਤਜੱਰਬੇ ਦੇ ਆਧਾਰ ‘ਤੇ ਗੱਲ ਕਰਾਂ ਤਾਂ ਇੱਕ ਗੱਲ ਦਾ ਅਹਿਸਾਸ ਮੈਨੂੰ ਬੜੀ ਸ਼ਿਦਤ ਨਾਲ ਹੋਇਆ ਕਿ ਉਸ ਇਹ ਪਹਿਲੀ ਡੀ.ਸੀ. (ਸ਼ਿੱਪ) ਸੀ, ਜੋ ਪ੍ਰਭਾਵ ਤੇ ਅਸਰ ਉਹ ਫਰੀਦਕੋਟੀਆਂ ਦੇ ਮਨਾਂ ਉਤੇ ਛੱਡ ਗਿਆ, ਉਹ ਕੋਈ ਹੋਰ ਨਹੀਂ ਛੱਡ ਸਕਿਆ। ਜਦੋਂ ਉਸਦੀ ਬਦਲੀ ਬਤੌਰ ਡੀ.ਸੀ. ਅੰਮ੍ਰਿਤਸਰ ਸਾਹਿਬ ਦੀ ਹੋ ਗਈ ਵਿਦਾਇਗੀ ਸਮੇਂ ਤਾਂ ਬੱਘੀਆਂ ਉਤੇ ਰਵੀ ਭਗਤ ਤੇ ਉਸਦੀ ਜੀਵਨ ਸਾਥਣ ਡਾ. ਤਰੂਨਜੀਤ ਕੌਰ ਆਈ.ਆਰ.ਐਸ. ਨੂੰ ਬਿਠਾ ਕੇ ਫੁੱਲਾਂ ਦੀ ਵਰਖਾ ਕਰਕੇ ਉਹਨਾਂ ਦਾ ਅਭਿਨੰਦਨ ਕੀਤਾ ਗਿਆ, ਪਹਿਲਾਂ ਕਦੇ ਇੰਝ ਨਾ ਹੋਇਆ। ਲੋਕੀ ਉਹਨਾਂ ਨੂੰ ਇਉਂ ਜੱਫੀਆਂ ਪਾਉਣ ਲੱਗੇ ਹੋਏ ਸਨ, ਜਿਵੇਂ ਉਹ ਉਹਨਾਂ ਦੇ  ਪਰਿਵਾਰਿਕ ਮੈਂਬਰ ਹੀ ਹੋਣ। ਮੈਂ ਸੋਚਿਆ ਕਿ ਇਹ ਰਵੀ ਭਗਤ ਦੀ ਲਿਆਕਤ,ਦਿਆਨਤਦਾਰੀ ਤੇ ਮਿਲਵਰਤਨ ਦੇ ਸਿੱਟੇ ਕਰ ਕੇ ਹੀ ਹੈ। ਅਸਲ ਵਿੱਚ ਉਹਨੂੰ ਲੋਕਾਂ ਦੀ ਨਬਜ਼ ਪਛਾਣਨੀ ਛੇਤੀ ਆ ਗਈ। ਰਵੀ ਆਪਣੀਆਂ ਜੜਾਂ ਨਾਲ ਜੁੜਿਆ ਹੋਇਆઠਬੰਦਾઠਪਹਿਲਾਂ ਹੈ ਤੇઠਅਫਸਰઠਬਾਅਦ ਵਿੱਚ। ਉਸ ਦੇ ਮਾਂ ਪਿਓ ਨੇ ਪਤਾ ਨਹੀਂ ਕੀ ਘੋਲ ਕੇ ਉਸ ਨੂੰ ਪਿਲਾਇਆ ਹੋਵੇਗਾ ਕਿ ਰਵੀ ਵਿੱਚੋਂ ਕੋਈ ਔਗਣ ਲੱਭਿਆਂ ਵੀ ਨਹੀਂ ਲਭਦਾ, ਫਿਰ ਉਹ ਕੇਵਲ ਨਾਂ ਦਾ ਹੀ ਨਹੀਂ ਸਗੋਂ ਸੱਚਮੁੱਚ ਹੀ ਕਿਸੇ ਭਗਤ ਵਰਗਾ ਹੈ। ਮੈਂ ਸੁਣਿਆ ਹੈ ਕਿ ਜੇ ਕਿਸੇ ਨੇ ਉਸਨੂੰ ਕਦੀ ਕੌੜਾ ਵੀ ਬੋਲਿਆ ਹੋਵੇਗਾ, ਉਹ ਅੱਗੋਂ ਮਿੱਠਾ ਹੋ ਕੇ ਹੀ ਬਹੁੜਿਆ। ਨਵੀਂ ਪੀੜੀ ਦੀ ਨੌਕਰਸ਼ਾਹੀ ਵਿੱਚ ਅਜੌਕੇ ਸਮੇਂ ਅਸੀਂ ਇਹ ਸਭ ਕੁਝ ਹਰ ਇੱਕ ਬੰਦੇ ‘ਚੋਂ  ਨਹੀ ਲੱਭ ਸਕਦੇ। ਫਰੀਦਕੋਟ ਹੁੰਦੇ ਸਮੇਂ ਮੈਂ ਖੁਦ ਵੇਖਿਆ ਕਿ ਉਸਦਾ ‘ਪਾਰਾ’ ਕਦੀ ਉਤਾਹ ਚੜਿਆ ਹੀ ਨਹੀਂ, ਜੇ ਕਦੀ ਅਜਿਹਾ ਲਗਦਾ ਵੀ ਤਾਂ ਉਹ ਆਪਣੇ ਪੀ.ਏ. ਮਹਿੰਦਰਪਾਲ ਜਾ ਹੇਠਲੇ ਮਾਤਹਿਤਾਂ ਨੂੰ ਅਛੋਪਲੇ ਜਿਹੇ ਹੀ ਸਮਝਾ ਦਿੰਦਾ ਸੀ, ਸੋਟੀ ਵੀ ਨਾ ਟੁੱਟੇ ਤੇ ਨਾਲ ਸੱਪ ਵੀ ਮਰ ਜਾਵੇ! ਫਰੀਦਕੋਟ ਰਹਿੰਦਿਆਂ ਉਸਨੇ ਆਪਣੀ ਤੀਖਣ ਬੁੱਧੀ ਨਾਲ ਬਹੁਤ ਗੰਭੀਰ ਤੇ ਅਹਿਮ ਸਮੱਸਿਆਵਾਂ ਸੁਲਝਾਈਆਂ। ਜਿਲ੍ਹਾ ਫਰੀਦਕੋਟ ਤੋਂ ਮਗਰੋਂ ਉਸ ਉਤੇ ਸੇਵਾ ਆਣ ਲੱਗੀ ‘ਗੁਰੂ ਕੀ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ’ ਦੇ ਡੀ.ਸੀ. ਦੀ। ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਿਹੜਾ ਵੀ ਡਿਪਟੀ ਕਮਿਸ਼ਨਰ ਲਗਦਾ ਹੈ, ਉਹ ਪਹਿਲੋਂ ਇਹੋ ਹੀ ਸਮਝਦਾ ਹੈ ਕਿ ਉਸਦੀ ਧੌਣ ਚੱਕੀ ਦੇ ਪੁੜ ਵਿੱਚ ਆਣ ਫਸੀ ਹੈ ਕਿਉਂਕਿ ਇੱਥੇ ਹਰ ਡੀ.ਸੀ ਨੂੰ ਬਹੁਤ ਸਾਰੀਆਂ ਅਣ-ਬੁੱਝੀਆਂ ਬੁਝਾਰਤਾਂ ਵਿੱਚ ਉਲਝਣਾਂ ਪੈਂਦਾ ਹੈ, ਬੜੀ ਸਖਤ ਡਿਊਟੀ ਹੈ ਇੱਥੇ ਡੀ ਸੀ ਦੀ, ਰੋਜ਼ ਵਾਂਗ ਦੁਨੀਆਂ ਭਰ ਵਿੱਚੋਂ ਸ੍ਰੀ ਹਰਮੰਦਰ ਸਾਹਿਬ ਤੇ ਦੁਰਗਿਆਨਾ ਮੰਦਰ ਕੋਈ ਨਾ ਕੋਈ ਦੂਰ ਦੁਨੀਆਂ ਵਿਚੋਂ ਕੋਈ ਨਾ ਕੋਈ ਵੀ.ਆਈ ਪੀ ਆਇਆ ਹੁੰਦਾ ਹੈ। ਪਰ ਰਵੀ ਭਗਤ ਲਗਭਗ ਢਾਈ ਸਾਲ ਦਾ ਸੋਹਣਾ ਅਰਸਾ ਸ਼੍ਰੀ ਅੰਮ੍ਰਿਤਸਰ ਸੇਵਾ ਕਰਦਿਆਂ  ਆਪਣੀ ਪਛਾਣ ਸਭਨਾ ਦੇ ਮਨਾਂ ਉਤੇ ਛੱਡ ਕੇ ਲਧਿਆਣੇ ਆ ਡੀ.ਸੀ ਲੱਗਿਆ। ਇੱਥੇ ਵੀ ਉਸ ਨੇ ਆਪਣੇ ਪੈਰ ਜਲਦੀ ਹੀ ਲਗਾ ਲਏ। ਜੇ ਕੋਈ ਧਰਨਾ-ਮੁਜ਼ਾਹਰਾ ਕਰਨ ਆਇਆ ਹੈ ਤਾ ਉਸਨੂੰ ਉਸ ਵੱਲੋਂ ਵਿਸ਼ਵਾਸ਼ ਦਿਵਾਉਣ ਸਮੇਂ ਮੋਹ ਤੇ ਆਦਰ ਭਿੱਜੇ ਬੋਲ ਸੁਣਕੇ ਉਸਨੂੰ ਤਸੱਲੀ ਹੋ ਗਈ ਹੈ ਕਿ ਡੀ.ਸੀ. ਜੋ ਆਖਦਾ ਹੈ, ਉਹ ਕਰਕੇ ਵਿਖਾਵੇਗਾ।
ਨੰਨੀ-ਮੰਨੀ ਬੇਟੀ ਸੁਹਾਵਾ ਦੇ ਪਿਤਾ ਰਵੀ ਭਗਤ ਨੇ ਆਪਣੀ ਤੀਖਣ ਬੁੱਧੀ ਸਦਕਾ ਸਮਾਜ ਭਲਾਈ ਯੋਜਨਾਵਾਂ ਨੂੰ ਸਰਲ ਤੇ ਸੌਖੇ ਢੰਗ ਨਾਲ ਲਾਗੂ ਕਰਨ ਲਈ ਨਵੇਂ ਤਰੀਕੇ ਢੂੰਡੇ। ਪੂਰੇ ਲੁਧਿਆਣਾ ਜਿਲੇ ਵਿੱਚ 11-ਈ ਰਿਕਸ਼ਾ ਚਲਾਏ ਗਏ ਤੇ ਮਹਿਲਾ ਡਰਾਈਵਰ ਰੱਖੇ। ਨਸ਼ਿਆਂ ਖ਼ਿਲਾਫ ਜਾਗਰੂਕਤਾ ਲਹਿਰ ਚਲਾਈ ਜਿਸ ਵਿੱਚ 10 ਹਜ਼ਾਰ ਬੱਚਿਆਂ ਨੇ ਭਾਗ ਲਿਆ, ਇਹ ਗਿੰਨੀਜ਼ ਵਰਲਡ ਬੁੱਕ ਵਿੱਚ ਦਰਜ ਹੋਈ। ਮਾਲ ਵਿਭਾਗ ਨਾਲ ਸਬੰਧਤ ਕਈ ਆਧੁਨਿਕ ਤਰੀਕੇ ਅਪਣਾਏ ਤਾਂ ਕਿ ਲੋਕਾਂ ਦੀ ਖੱਜਲ-ਖੁਆਰੀ ਨਾ ਹੋਵੇ। ਉਸਨੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ 10 ਐਪਸ ਤਿਆਰ ਕੀਤੀਆਂ, ਸਿਹਤ, ਸਿੱਖਿਆ, ਟ੍ਰਾਸਪੋਰਟ, ਮਾਲ ਵਿਭਾਗ, ਅਤੇ ਨਾਰੀ ਸਸ਼ਕਤੀਕਰਨ ਯੋਜਨਾ ਤਹਿਤ ਦਿਹਾਤੀ ਸਕੂਲਾਂ ਦੀਆਂ ਲੜਕੀਆਂ ਲਈ ਸਕੀਮ ਲਾਗੂ ਕੀਤੀ ਸੈਨੇਟਰੀ ਪੈਡ ਮੁਹੱਈਆ ਕਰਵਾਏ। ਕੰਮ-ਕਾਜੀ ਸੁਚਾਰੂ ਤੇ ਸੌਖਾ ਕਰਨ ਵਾਲਾ ਉਹ ਪਹਿਲਾ ਡਿਪਟੀ ਕਮਿਸ਼ਨਰ ਹੈ ਤੇ ਜੇ ਉਸਦੇ ਕੰਮਾਂ ਦਾ ਲੇਖਾ-ਜੋਖਾ ਕਰੀਏ ਤਾਂ ਵਾਧੂੰ ਵਕਤ ਚਾਹੀਦਾ ਹੈ।
ਜਦ ਮੈਂ ਰਵੀ ਭਗਤ ਦੇ ਬਾਇਓਡਾਟੇ ਉਤੇ ਪੰਛੀ ਝਾਤ ਮਾਰੀ ਤਾਂ ਬਾਇਓਡਾਟਾ ਬੋਲਿਆ, ਰਵੀ ਭਗਤ ਦਾ ਜਨਮ ਸੰਨ  1977 ਦੀ 2 ਫਰਵਰੀ ਨੂੰ ਪਿਤਾ ਸ਼੍ਰੀ ਕੇ.ਐਲ. ਭਗਤ ਦੇ ਘਰ ਮਾਤਾ ਸ਼੍ਰੀਮਤੀ ਕਮਲੇਸ਼ ਰਾਣੀ ਦੀ ਕੁੱਖੋ ਜਲੰਧਰ ਵਿਚ ਹੋਇਆ। ਉਸਦੇ ਪਿਤਾ  ਈ.ਟੀ.ਓ. ਸੇਵਾਮੁਕਤ ਹੋਏ। ਇੱਕ ਦਿਨ ਰਵੀ ਦੀ ਇੱਕ ਟੀ.ਵੀ ਚੈਨਲ ਉਤੇ ਇੰਟਰਵਿਊ ਪ੍ਰਸਾਰਿਤ ਹੋ ਰਹੀ ਸੀ ਤੇ ਉਹ ਦੱਸ ਰਿਹਾ ਸੀ, ”ਨਿੱਕੇ ਹੁੰਦੇ ਸਮੇਂ ਮੈਂ ਮਿੰਨੀ ਬੱਸ ਉਤੇ ਚੜ ਕੇ ਸਕੂਲ ਜਾਂਦਾ ਸੀ, ਭੀੜ ਬਹੁਤ ਹੋਣੀ, ਖਲੋ ਕੇ ਜਾਣਾ, ਧੱਕੇ ਵੀ ਪੈਣੇ, ਕੰਡੈਕਟਰ ਨੂੰ ਪਾਸ ਵਿਖਾਣਾ ਤਾਂ ਉਹਨੇ ਮੰਨਣਾ ਨਾ, ਅੱਗੇ ਪਾਸ ਬਣਾਉਣ ਕਲੱਰਕ ਕੋਲ ਜਾਣਾ ਤਾਂ ਉਹਨਾ ਵਿਦਿਆਰਥੀਆਂ ਤੋਂ ਵੀ ਕੁਝ ਮਿਲਣ ਦੀ ਝਾਕ ਰੱਖਣੀ…ਸੋ ਜਿਹੋ ਜਿਹੇ ਦਿਨ ਅਸੀਂ ਦੇਖੇ ਹੋਏ ਨੇ, ਉਹ ਹਾਲੇ ਵੀ ਮਨ ਦੀ ਸਲੇਟ ਉਤੇ ਉਕਰੇ ਪਏ ਨੇ ਤੇ ਕਦੀ ਨਹੀਂ ਭੁਲਦੇ, ਸੋਚਦਾ ਹਾਂ ਕਿ ਜਿਵੇਂ ਸਾਡੇ ਨਾਲ ਹੁੰਦੀ ਰਹੀ, ਹੁਣ ਕੋਈ ਕਿਸੇ ਨਾਲ ਕਰੇ ਤਾਂ ਬਰਦਾਸ਼ਤ ਨਹੀਂ ਹੁੰਦਾ।” ਰਵੀ ਦੀ ਛੋਟੀ ਭੈਣ ਕਦਾਮਬਰੀ ਭਗਤ ਆਈ.ਏ ਐਸ, ਮਹਾਂਰਾਸ਼ਟਰ ਕਾਡਰ ਤੇ ਬਹਿਨੋਈ ਸਲੈਸ਼ ਬਲਕਵੜੇ ਆਈ.ਪੀ.ਐਸ. ਹਨ। ਰਵੀ ਦੀ ਜੀਵਨ ਸਾਥਣ ਡਾ.ਤਰੁਣਜੀਤ ਕੌਰ ਆਈ.ਆਰ.ਐਸ. ਸਾਹਿਤ ਤੇ ਕਲਾ ਦੇ ਸੁਅੜ-ਸਿਆਣੇ ਪਾਰਖੂ ਸ. ਉਤਮ ਸਿੰਘ ਚੇਅਰਮੈਨ ਡਾ. ਐਮ.ਐਸ. ਰੰਧਾਵਾ ਯਾਦਗਾਰੀ ਕਲਚਰਲ ਤੇ ਵੈਲਫੇਅਰ ਸੁਸਾਇਟੀ ਦੀ ਹੋਣਹਾਰ ਪੁੱਤਰੀ ਹੈ।  ਰਵੀ ਭਗਤ ਨੇ ਡੀ.ਏ.ਵੀ. ਕਾਲਜ਼ ਜਲੰਧਰ ਤੋਂ ਬੈਚਲਰ ਆਫ ਆਰਟਸ ਦੀ ਡਿਗਰੀ ਪ੍ਰਥਮ ਸਥਾਨ ਤੇ ਗੋਲਡ ਮੈਡਲ ਲੈ ਕੇ ਪ੍ਰਾਪਤ ਕੀਤੀ। ਲਾਲ ਬਹਾਦਰ ਸ਼ਾਸ਼ਤਰੀ ਰਾਸ਼ਟਰੀ ਪ੍ਰਸ਼ਾਸ਼ਨਿਕ ਅਕਾਦਮੀ ਮਨਸੂਰੀ ਵਿੱਚ ਟਰੇਨਿੰਗ ਕਰਦਿਆਂ ਉਸਨੇ 3 ਸਾਲ ਲਗਾਤਾਰ ਗੋਲਡ ਮੈਡਲ ਲਏ ਤੇ ਵਧੀਆ ਘੋੜ ਸਵਾਰ ਰਿਹਾ। ਸੈਂਸਿਜ਼ 2011 ਵਿੱਚ ਭਾਰਤ ਦੇ ਰਾਸ਼ਟਰਪਤੀ ਵੱਲੋਂ ਸਿਲਵਰ ਮੈਡਲ ਪ੍ਰਧਾਨ ਕੀਤਾ ਗਿਆ ਤੇ 2014 ਵਿੱਚ ਉਸਨੂੰ ਵਧੀਆ ਚੋਣ ਅਧਿਕਾਰੀ ਲਈ ਸਟੇਟ ਪੁਰਸਕਾਰ ਮਿਲਿਆ।ਇਮਾਨਦਾਰੀ ਲਈ ਉਸਨੂੰ ਬਾਬਾ ਫਰੀਦ ਯਾਦਗਾਰੀ ਸੁਸਾਇਟੀ ਵੱਲੋਂ ਇੱਕ ਲੱਖ ਰਪੈ ਦਾ 2015 ਵਿੱਚ ਪੁਰਸਕਾਰ ਮਿਲਿਆ ਤੇ ਇਨਾਮੀ ਰਾਸ਼ੀ ਉਹ ਲੋੜਵੰਦਾਂ ਦੀ ਭਲਾਈ ਵਾਸਤੇ ਬਣੀ ਸੰਸਥਾ ਰੈਡ ਕਰਾਸ ਨੂੰ ਭੇਟ ਕਰ ਆਇਆ।  ਜੀ ਆਇਆ ਨੂੰ ਸੱਥ ਸਾਦਿਕ ਵੱਲੋਂ ਡਾ ਐਮ.ਐਸ ਰੰਧਾਵਾ ਪੁਰਸਕਾਰ-2014 ਵੀ ਉਸਦੀ ਝੋਲੀ ਪਿਆ। ਰਵੀ ਭਗਤ ਸਾਹਿਤ ਦਾ ਪਾਠਕ ਹੈ। ਚੰਗੀਆਂ ਫਿਲਮਾਂ ਤੇ ਨਾਟਕਾਂ ਦਾ ਦਰਸ਼ਕ ਹੈ। ਖੂਨਦਾਨੀ ਵੀ ਹੈ।

Check Also

ਕਹਾਣੀ ਸੰਗ੍ਰਹਿ ‘ਦੋ ਟਾਪੂ’ ਦੀਆਂ ਰਚਨਾਤਮਿਕ ਛੱਲਾਂ

ਜਰਨੈਲ ਸਿੰਘ (ਕਿਸ਼ਤ 17ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) 20ਵੀਂ ਸਦੀ ਦੇ ਆਖਰੀ ਦਹਾਕੇ …