21.3 C
Toronto
Saturday, September 26, 2026
spot_img
Homeਰੈਗੂਲਰ ਕਾਲਮਪਰਵਾਸੀ ਨਾਮਾ

ਪਰਵਾਸੀ ਨਾਮਾ

ਗਿੱਲ ਬਲਵਿੰਦਰ +1 416-558-5530
ਦੀਵਾਲੀ 2021
ਬੇਸ਼ਕ ਦੇਸ ਜਾਂ ਕੋਈ ਪ੍ਰਦੇਸ ਰਹਿੰਦਾ,
ਚਾਅ ਦੀਵਾਲੀ ਦਾ ਹੁੰਦਾ ਹੈ ਸਾਰਿਆਂ ਨੂੰ।
ਅਯੋਧਿਆ ਪਰਤੇ ਸੀ ਏਸ ਦਿਨ ਸ੍ਰੀ ਰਾਮ,
ਲੰਕਾ ਵਿੱਚ ਮਾਰ ਕੇ ਕਈ ਹੰਕਾਰਿਆਂ ਨੂੰ।
ਗਵਾਲੀਅਰ ਦੇ ਕਿਲ੍ਹੇ ‘ਚੋਂ ਗੁਰੂ ਜੀ ਛੁਡਵਾ ਲਿਆਏ,
ਆਪਣੇ ਨਾਲ ਹੀ ਬਵੰਜਾ ਵਿਚਾਰਿਆਂ ਨੂੰ।
ਮੱਸਿਆ ਦੀ ਰਾਤ ਨੂੰ ਬਲਣ ਅਣਗਿਣਤ ਦੀਵੇ,
ਫਿੱਕਾ ਕਰ ਦੇਣ ਚੰਨ ਤੇ ਤਾਰਿਆਂ ਨੂੰ।
ਸਾਰੇ ਚਾਹੁੰਦੇ ਨੇ ਅੱਖਾਂ ਵਿੱਚ ਕੈਦ ਕਰਨਾ,
ਅੰਬਰੋਂ ਡਿੱਗ ਰਹੇ ਅੱਗ ਦੇ ਫ਼ੁਹਾਰਿਆਂ ਨੂੰ।
ਪਵਿੱਤਰ ਦਿਹਾੜੇ ‘ਤੇ ਸੱਟਾ ਜੋ ਖੇਡਦੇ ਨੇ,
ਰੱਬਾ ਬਖ਼ਸ਼ ਲਈਂ ਲਾਲਚ ਦਿਆਂ ਮਾਰਿਆਂ ਨੂੰ।
ਸ਼ੀਸ਼ ਮਹਿਲਾਂ ਵਿੱਚ ਰਹਿੰਦਿਆਂ ਨੂੰ ਕਰਾਈਂ ਚੇਤਾ,
ਵਿਸਾਰ ਦੇਣ ਨਾ ਕੱਚਿਆਂ ਢਾਰਿਆਂ ਨੂੰ।
‘ਗਿੱਲ ਬਲਵਿੰਦਰਾ’ ਸੱਚ ਦਾ ਲੈ ਚਾਨਣ,
ਦੂਰ ਕਰ ਲੈ ਮਨ ਦੇ ਅੰਧਕਾਰਿਆਂ ਨੂੰ।
[email protected]

 

RELATED ARTICLES
POPULAR POSTS