Breaking News

ਗ਼ਜ਼ਲ

ਤੈਨੂੰ ਕੀ
ਸ਼ਹਿਰ ‘ਚ ਮਚੀ ਦੁਹਾਈ ਹੈ, ਤੈਨੂੰ ਕੀ
ਕਹੇਂ ਐਵੇਂ ਅੱਤ ਮਚਾਈ ਹੈ, ਤੈਨੂੰ ਕੀ।
ਤੂੰ ਕੀ ਜਾਣੇ ਭੁੱਖ ਪਿਆਸ ਕੀ ਹੁੰਦੀ ਹੈ,
ਪਰ ਤੂੰ ਰੱਜਵੀਂ ਖਾਈ ਹੈ, ਤੈਨੂੰ ਕੀ।
ਉਡੀਕਾਂ ਕਰਦੇ ਹੀ ਰੋਗੀ ਮਰ ਜਾਂਦੇ,
ਤੇਰੇ ਕੋਲ ਦਵਾਈ ਹੈ, ਤੈਨੂੰ ਕੀ।
ਚਾਰ ਚੁਫੇਰਾ ਮੱਚਦਾ, ਮੱਚ ਜਾਵੇ,
ਤੂੰ ਨਹਿਰ ਖੁਦਵਾਈ ਹੈ, ਤੈਨੂੰ ਕੀ।
ਦੰਗੇ ਕਿੰਨੇ ਧਰਮ ਦੇ ਨਾਂ ‘ਤੇ ਹੋ ਜਾਂਦੇ,
ਤੂੰ ਤਾਂ ਈਦ ਮਨਾਈ ਹੈ, ਤੈਨੂੰ ਕੀ।
ਕੀ ਹੋਇਆ ਜੇ ਮਾਤਮ ਛਾਇਆ ਹੈ,
ਹਿੱਸੇ ਤੇਰੇ ਖ਼ੁਸ਼ੀ ਆਈ ਹੈ, ਤੈਨੂੰ ਕੀ।
ਮੋਹ ਦੀਆਂ ਤੰਦਾਂ ਟੁੱਟੀਆਂ,ਕੀ ਕਰੀਏ,
ਦੂਰ ਭਾਈ ਤੋਂ ਭਾਈ ਹੈ, ਤੈਨੂੰ ਕੀ।
ਬਣਕੇ ਸੇਵਕ ਲੋਕਾਂ ਦਾ, ਵੋਟ ਮੰਗੇਂ,
ਰਿਸ਼ਵਤ ਹੀ ਖਾਈ ਹੈ, ਤੈਨੂੰ ਕੀ।
ਦੇਸ਼ ਦੇ ਲੋਕਾਂ ਦਾ ਖ਼ੂਨ ਚੂਸ ਲਿਆ,
ਲੀਡਰੀ ਤੂੰ ਚਮਕਾਈ ਹੈ, ਤੈਨੂੰ ਕੀ।
ਧਨ ਨਹੀਂ ਹੈ ਸੇਫ ਇੱਥੇ ਬੈਂਕਾਂ ਵਿੱਚ,
ਫੌਰਨ, ਜਮਾਂ ਕਰਾਈ ਹੈ, ਤੈਨੂੰ ਕੀ।
ਲੇਖਾ ਜੋਖਾ ਸੱਜਣਾ ਇੱਥੇ ਹੋ ਜਾਂਦੈ,
ਆਖੇਂ, ‘ਹਕੀਰ’ ਸ਼ੁਦਾਈ ਹੈ, ਤੈਨੂੰ ਕੀ।
– ਸੁਲੱਖਣ ਸਿੰਘ
+647-786-6329

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …