24.8 C
Toronto
Sunday, July 19, 2026
spot_img
Homeਰੈਗੂਲਰ ਕਾਲਮਪਰਵਾਸੀ ਨਾਮਾ

ਪਰਵਾਸੀ ਨਾਮਾ

ਮਹਿੰਗਾਈ
ਦੈਂਤ ਮਹਿੰਗਾਈ ਵਾਲਾ ਸਭ ਨੂੰ ਡਰਾਈ ਜਾਂਦਾ,
ਤੇ ਆਮ ਬੰਦੇ ਦੀ ਕੋਈ ਨਾ ਪੇਸ਼ ਜਾਏ।
ਭਾਅ Grocery ਦੇ ਪਹਿਲਾਂ ਤੋਂ Double ਹੋਏ,
ਦੋ ਡਾਲਰਾਂ ਦੀ ਹੁਣ ਲੀਟਰ ਨਾ ਗੈਸ ਆਏ।
ਟੱਬਰ ਹੰਭ ਗਿਆ ਲਾ-ਲਾ ਦੋ ਸ਼ਿਫ਼ਟਾਂ,
ਪਰ ਸਿਰ ਤੋਂ ਪੈਰਾਂ ਤਕ ਪੂਰਾ ਨਾ ਖ਼ੇਸ ਆਏ।
Mental Health ਵੀ ਏਥੇ ਡਾਂਵਾਂ-ਡੋਲ ਹੋਈ,
ਸਬਰ ਵਾਲਾ ਬੰਦਾ ਵੀ ਖਾ ਝੱਟ ਤੈਸ਼ ਜਾਏ ।
ਨਾ ਕੋਈ ਕੇਸ ਚੱਲੇ, ਨਾ ਹੀ ਸਜ਼ਾ ਹੋਵੇ,
ਮਹਿੰਗਾਈ ਤਾਂ ਸ਼ੌਕਣ ਤੋਂ ਵੀ ਵੱਧ ਕਲੇਸ਼ ਪਾਏ ।
ਸਾਡੇ ਬੱਜਟ ਦਾ ਚਕਰਵਿਊ ਤੋੜ੍ਹ ਦਏ ਜੋ,
ਸਾਰੇ ਦੁਆ ਕਰੋ ਕੋਈ ਛੇਤੀ ਦਰਵੇਸ਼ ਆਏ ।
ਅਮੀਰ ਹੋਣ ਲਈ Canada ਸੀ ਪੈਰ ਪਾਇਆ,
‘ਗਿੱਲ ਬਲਵਿੰਦਰ’ ਹੁਣ ਹੋਰ ਕਿਹੜੇ ਦੇਸ਼ ਜਾਏ ।
ਗਿੱਲ ਬਲਵਿੰਦਰ
CANADA +1.416.558.5530 ([email protected] )

 

RELATED ARTICLES
POPULAR POSTS