Breaking News
Home / ਜੀ.ਟੀ.ਏ. ਨਿਊਜ਼ / ‘ਭਾਰੀ ਸਕੂਲ ਬੈਗ ਕਾਰਨ ਬੱਚਿਆਂ ਦੀ ਪਿੱਠ ‘ਚ ਦਰਦ ਹੋਣ ਦਾ ਖਤਰਾ ਨਹੀਂ’

‘ਭਾਰੀ ਸਕੂਲ ਬੈਗ ਕਾਰਨ ਬੱਚਿਆਂ ਦੀ ਪਿੱਠ ‘ਚ ਦਰਦ ਹੋਣ ਦਾ ਖਤਰਾ ਨਹੀਂ’

ਟੋਰਾਂਟੋ : ਜੇਕਰ ਤੁਸੀਂ ਆਪਣੇ ਬੱਚੇ ਦੇ ਸਕੂਲ ਬੈਗ ਦੇ ਬੋਝ ਨੂੰ ਲੈ ਕੇ ਚਿੰਤਤ ਹੋ ਤਾਂ ਹੁਣ ਫਿਕਰਮੰਦ ਹੋਣਾ ਛੱਡ ਦਿਓ ਕਿਉਂਕਿ ਇਕ ਨਵੇਂ ਅਧਿਐਨ ‘ਚ ਰਾਹਤ ਵਾਲੀ ਖਬਰ ਸਾਹਮਣੇ ਆਈ ਹੈ। ਪਿੱਠ ‘ਤੇ ਲੱਦੇ ਜਾਣ ਵਾਲੇ ਬੈਗ ‘ਚ ਭਾਰ ਠੀਕ ਹੋਵੇ ਤਾਂ ਬੱਚੇ ਦੀ ਪਿੱਠ ਨੂੰ ਨੁਕਸਾਨ ਹੋਣ ਦਾ ਖਤਰਾ ਨਹੀਂ ਹੈ। ਕੈਨੇਡਾ ਦੀ ਬ੍ਰੋਕ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਮਾਈਕਲ ਹੋਮਜ਼ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਬਹੁਤ ਸਾਰੇ ਬੱਚਿਆਂ ਨੂੰ ਭਾਰੇ ਬੈਗ ਉਠਾਉਣੇ ਪੈਂਦੇ ਹਨ, ਜਿਸ ਕਾਰਨ ਬੱਚਿਆਂ ਦੇ ਨਾਲ ਉਨ੍ਹਾਂ ਦੇ ਮਾਂ-ਬਾਪ ਵੀ ਪ੍ਰੇਸ਼ਾਨ ਰਹਿੰਦੇ ਹਨ। ਮਾਈਕਲ ਹੋਮਜ਼ ਨੇ ਕਿਹਾ ਕਿ ਹਾਲ ਹੀ ‘ਚ ਆਏ ਅਧਿਐਨ ਨਾਲ ਮਾਂ-ਬਾਪ ਦੀ ਚਿੰਤਾ ਘੱਟ ਹੋ ਸਕਦੀ ਹੈ ਕਿਉਂਕਿ ਬੈਗ ਦੀ ਵਰਤੋਂ ਅਤੇ ਪਿੱਠ ਦਰਦ ਵਿਚਕਾਰ ਸਬੰਧ ਹੋਣ ਦੇ ਵਧੇਰੇ ਸਬੂਤ ਨਹੀਂ ਮਿਲੇ। ਇਸ ਦੇ ਨਾਲ ਹੀ ਉਨ੍ਹਾਂ ਸਲਾਹ ਦਿੱਤੀ ਕਿ ਬੱਚੇ ਦੇ ਬੈਗ ਦੀਆਂ ਦੋਹਾਂ ਬੈਲਟਾਂ ਦੋਵੇਂ ਮੋਢਿਆਂ ‘ਤੇ ਹੋਣ ਨਾਲ ਬੱਚਾ ਚੰਗੀ ਤਰ੍ਹਾਂ ਬੈਲੈਂਸ ਬਣਾ ਸਕਦਾ ਹੈ। ਜੇਕਰ ਇਕ ਹੀ ਮੋਢੇ ‘ਤੇ ਭਾਰ ਪਾਇਆ ਜਾਵੇਗਾ ਤਾਂ ਬੱਚੇ ਨੂੰ ਥੋੜੀ ਪ੍ਰੇਸ਼ਾਨੀ ਜ਼ਰੂਰ ਹੋ ਸਕਦੀ ਹੈ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …