Breaking News
Home / ਭਾਰਤ / ਸ਼ਿਮਲਾ ਦੀ ਅਦਾਲਤ ਦਾ ਇਤਿਹਾਸਕ ਫੈਸਲਾ

ਸ਼ਿਮਲਾ ਦੀ ਅਦਾਲਤ ਦਾ ਇਤਿਹਾਸਕ ਫੈਸਲਾ

ਚਾਰ ਸਾਲਾ ਮਾਸੂਮ ਬੱਚੇ ਦੀ ਹੱਤਿਆ ਦੇ ਤਿੰਨ ਦੋਸ਼ੀਆਂ ਨੂੰ ਮੌਤ ਦੀ ਸਜ਼ਾ
ਸ਼ਿਮਲਾ : ਸ਼ਿਮਲਾ ਦੀ ਜ਼ਿਲ੍ਹਾ ਤੇ ਸੈਸ਼ਨ ਕੋਰਟ ਨੇ ਇਤਿਹਾਸਕ ਫੈਸਲਾ ਸੁਣਾਉਂਦਿਆਂ ਚਾਰ ਸਾਲ ਦੇ ਮਾਸੂਮ ਬੱਚੇ ‘ਯੁੱਗ’ ਦੀ ਹੱਤਿਆ ਦੇ ਮਾਮਲੇ ਵਿਚ ਤਿੰਨ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਚਾਰ ਜੂਨ 2014 ਨੂੰ ਸ਼ਿਮਲਾ ਦੇ ਰਾਮ ਬਾਜ਼ਾਰ ਦੇ ਕਾਰੋਬਾਰੀ ਵਿਨੋਦ ਕੁਮਾਰ ਦੇ ਚਾਰ ਸਾਲਾ ਬੇਟੇ ਯੁੱਗ ਨੂੰ ਅਗਵਾ ਕਰ ਲਿਆ ਗਿਆ ਸੀ। ਦੋਸ਼ੀਆਂ ਵੱਲੋਂ ਸਾਢੇ ਤਿੰਨ ਕਰੋੜ ਰੁਪਏ ਫਿਰੌਤੀ ਦੀ ਮੰਗ ਕੀਤੀ ਗਈ ਸੀ। ਫੜੇ ਜਾਣ ਦੇ ਡਰ ਕਾਰਨ ਦੋਸ਼ੀਆਂ ਵੱਲੋਂ ਯੁੱਗ ਦੀ ਹੱਤਿਆ ਕਰ ਦਿੱਤੀ ਗਈ। ਦੋਸ਼ੀ ਤਜਿੰਦਰ ਸਿੰਘ, ਚੰਦਰ ਸ਼ਰਮਾ ਤੇ ਵਿਕਰਾਂਤ ਬਕਸ਼ੀ ਨੇ ਯੁਗ ਨਾਂ ਦੇ ਬੱਚੇ ਨੂੰ ਸ਼ਹਿਰ ਵਿੱਚ ਹੀ ਇੱਕ ਪਾਣੀ ਦੇ ਟੈਂਕ ਵਿੱਚ ਸੁੱਟ ਦਿੱਤਾ ਸੀ। ਸੀ.ਆਈ.ਡੀ. ਨੇ ਅਗਸਤ 2016 ਵਿਚ ਇਸ ਮਾਮਲੇ ਨੂੰ ਸੁਲਝਾਇਆ ਸੀ। ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਵਿਚ ਇਹ ਫਾਂਸੀ ਦੇਣ ਦਾ ਚੌਥਾ ਮਾਮਲਾ ਹੈ।

Check Also

ਵਾਈਸ ਐਡਮਿਰਲ ਦਿਨੇਸ਼ ਤਿ੍ਪਾਠੀ ਭਾਰਤੀ ਜਲ ਸੈਨਾ ਦੇ ਅਗਲੇ ਮੁਖੀ ਹੋਣਗੇ

30 ਅਪ੍ਰੈਲ ਨੂੰ ਅਹੁਦਾ ਸੰਭਾਲਣਗੇ ਤਿ੍ਪਾਠੀ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਜਲ ਸੈਨਾ ਦੇ ਅਗਲੇ ਮੁਖੀ …