Breaking News
Home / ਭਾਰਤ / ਸੰਸਾਰ ਭਰ ‘ਚ ਕਰੋਨਾ ਹੀ ਕਰੋਨਾ

ਸੰਸਾਰ ਭਰ ‘ਚ ਕਰੋਨਾ ਹੀ ਕਰੋਨਾ

ਵਿਸ਼ਵ ਭਰ ‘ਚ 19 ਲੱਖ 40 ਹਜ਼ਾਰ ਤੋਂ ਵੱਧ ਵਿਅਕਤੀ ਕਰੋਨਾ ਦੀ ਜਕੜ ‘ਚ
ਲਗਭਗ 1 ਲੱਖ 21 ਹਜ਼ਾਰ ਦੇ ਕਰੀਬ ਵਿਅਕਤੀ ਆਪਣੀ ਜਾਨ ਗੁਆ ਚੁੱਕੇ ਹਨ
ਨਵੀਂ ਦਿੱਲੀ/ਬਿਊਰੋ ਨਿਊਜ਼
ਸੰਸਾਰ ਭਰ ਵਿਚ ਜਿੱਧਰ ਦੇਖੋ ਬਸ ਕਰੋਨਾ ਹੀ ਕਰੋਨਾ ਨਜ਼ਰ ਆਉਂਦਾ ਹੈ। ਕਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿਚ ਬੁਰੀ ਤਰ੍ਹਾਂ ਜਕੜ ਲਿਆ। ਕਰੋਨਾ ਵਾਇਰਸ ਨੇ ਸੰਸਾਰ ਭਰ ਵਿਚ 1 ਲੱਖ 21 ਹਜ਼ਾਰ ਦੇ ਕਰੀਬ ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ 19 ਲੱਖ 40 ਹਜ਼ਾਰ ਤੋਂ ਵੱਧ ਵਿਅਕਤੀ ਅਜੇ ਵੀ ਇਸ ਨਾਮੁਰਾਦ ਬਿਮਾਰੀ ਦੀ ਜਕੜ ਵਿਚ ਹਨ। ਮਹਾਂਸ਼ਕਤੀ ਅਖਵਾਉਣ ਵਾਲੇ ਅਮਰੀਕਾ ਅੰਦਰ 23 ਹਜ਼ਾਰ 700 ਤੋਂ ਵੱਧ ਵਿਅਕਤੀਆਂ ਦੀ ਕਰੋਨਾ ਵਾਇਰਸ ਨੇ ਜਾਨ ਲੈ ਲਈ ਹੈ ਜਦਕਿ 5 ਲੱਖ 87 ਹਜ਼ਾਰ ਤੋਂ ਵੱਧ ਵਿਅਕਤੀ ਇਸ ਦੀ ਜਕੜ ਵਿਚ ਹਨ। ਸਪੇਨ ਵਿਚ 18 ਹਜ਼ਾਰ ਤੋਂ ਵੱਧ, ਇਟਲੀ ਵਿਚ 20 ਹਜ਼ਾਰ 500 ਤੋਂ ਵੱਧ, ਫਰਾਂਸ ‘ਚ 14 ਹਜ਼ਾਰ 900 ਤੋਂ ਵੱਧ, ਬ੍ਰਿਟੇਨ ‘ਚ 11 ਹਜ਼ਾਰ 300 ਤੋਂ ਵੱਧ, ਜਰਮਨੀ ‘ਚ 3 ਹਜ਼ਾਰ ਤੋਂ ਵੱਧ ਵਿਅਕਤੀ ਕਰੋਨਾ ਵਾਇਰਸ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਦੂਜੇ ਪਾਸੇ ਵਿਸ਼ਵ ਸਿਹਤ ਸੰਗਠਨ ਨੇ ਕਰੋਨਾ ਵਾਇਰਸ ਨੂੰ ਸਵਾਇਨ ਫਲੂ ਨਾਲੋਂ 10 ਗੁਣਾ ਜ਼ਿਆਦਾ ਘਾਤਕ ਦੱਸਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਜ਼ਿਆਦਾ ਭੀੜ-ਭਾੜ ਵਾਲੇ ਇਲਾਕਿਆਂ ਵਿਚ ਤੇਜੀ ਨਾਲ ਫੈਲਦਾ। ਇਸ ਦੇ ਵਧਦੇ ਪ੍ਰਭਾਵ ਨੂੰ ਰੋਕਣ ਦੇ ਲਈ ਹਰ ਵਿਅਕਤੀ ਦੀ ਜਾਂਚ ਜ਼ਰੂਰੀ ਹੈ ਅਤੇ ਕਰੋਨਾ ਪੀੜਤ ਵਿਅਕਤੀ ਨੂੰ ਆਮ ਜਨਤਾ ਤੋਂ ਦੂਰ ਰੱਖਿਆ ਜਾਵੇ। ਖਬਰਾਂ ਪੜ੍ਹੇ ਜਾਣ ਤੱਕ ਭਾਰਤ ਵਿਚ ਕਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 11 ਹਜ਼ਾਰ ਦੇ ਨੇੜੇ ਪਹੁੰਚ ਚੁੱਕੀ ਸੀ ਜਦਕਿ ਮਰਨ ਵਾਲਿਆਂ ਦਾ ਅੰਕੜਾ ਵੀ 340 ਤੋਂ ਪਾਰ ਹੋ ਗਿਆ ਹੈ।

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 8 ਮਈ ਤੱਕ ਵਧੀ

ਸ਼ਰਾਬ ਘੁਟਾਲਾ ਮਾਮਲੇ 23 ਫਰਵਰੀ 2023 ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ : …