2.8 C
Toronto
Saturday, October 24, 2026
spot_img
Homeਪੰਜਾਬ443 ਸਾਲਾਂ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਇਸ ਤਰ੍ਹਾਂ

443 ਸਾਲਾਂ ਦੇ ਇਤਿਹਾਸ ‘ਚ ਪਹਿਲੀ ਵਾਰ ਹੋਇਆ ਇਸ ਤਰ੍ਹਾਂ

443 ਸਾਲਾਂ ਦੇ ਇਤਿਹਾਸ ‘ਚ ਪਹਿਲੀ ਵਾਰ ਹੋਇਆ ਇਸ ਤਰ੍ਹਾਂਵਿਸਾਖੀ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਰੋਨਾ ਵਾਇਰਸ ਕਾਰਨ ਘਟੀਆਂ ਰੌਣਕਾਂ
ਅੰਮ੍ਰਿਤਸਰ/ਬਿਊਰੋ ਨਿਊਜ਼

ਅੱਜ ਵਿਸਾਖੀ ਦਾ ਦਿਹਾੜਾ ਸਮੁੱਚੇ ਵਿਸ਼ਵ ਦੇ ਪੰਜਾਬੀ ਮਨਾ ਰਹੇ ਹਨ ਪਰ ਅੱਜ ਸ਼ਾਇਦ ਪਹਿਲੀ ਵਾਰ ਇਸ ਤਿਉਹਾਰ ਦੇ ਰਵਾਇਤੀ ਜਸ਼ਨ ਵੇਖਣ ਨੂੰ ਨਹੀਂ ਮਿਲੇ। ਕੋਰੋਨਾ ਵਾਇਰਸ ਦੀ ਮਹਾਮਾਰੀ ਫੈਲਣ ਕਾਰਨ ਸਮੁੱਚੇ ਵਿਸ਼ਵ ਦੇ ਬਹੁਤੇ ਦੇਸ਼ਾਂ ‘ਚ ਲੌਕਡਾਊਨ ਚੱਲ ਰਿਹਾ ਹੈ। ਅੱਜ ਸਵੇਰੇ ਸ੍ਰੀ ਹਰਿਮੰਦਰ ਸਾਹਿਬ ‘ਚ ਬੇਸ਼ੱਕ ਸ਼ਰਧਾਲੂਆਂ ਦੀ ਆਮਦ ਘੱਟ ਸੀ ਪਰ ਗੁਰਬਾਦੀ ਦੇ ਬੋਲ ਮਾਹੌਲ ਨੂੰ ਰੂਹਾਨੀਅਤ ਭਰਪੂਰ ਬਣਾ ਰਹੇ ਸਨ । ਆਮ ਅੱਖਾਂ ਨਾਲ ਵਿਖਾਈ ਨਾ ਦੇਣ ਵਾਲੇ ਘਾਤਕ ਕੋਰੋਨਾ ਵਾਇਰਸ ਨੇ ਸਭ ਨੂੰ ਆਪੋ-ਆਪਣੇ ਘਰੀਂ ਡੱਕ ਦਿੱਤਾ ਹੈ। ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਤੋਂ ਲੈ ਕੇ 443 ਸਾਲਾਂ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਵਿਸਾਖੀ ਮੌਕੇ ਇੰਝ ਸ਼ਰਧਾਲੂ ਵੱਡੀ ਗਿਣਤੀ ‘ਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਾ ਪੁੱਜ ਸਕੇ ਹੋਣ।ਇਸ ਮੌਕੇ ਸ੍ਰੀ ਅਕਾਲ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੌਮ ਦੇ ਨਾਮ ਸੰਦੇਸ਼ ਵੀ ਪੜ੍ਹਿਆ।

RELATED ARTICLES
POPULAR POSTS