ਟਾਸ ਪਾ ਕੇ ਉਮੀਦਵਾਰ ਨੂੰ ਦਿੱਤਾ ਪੋਸਟਿੰਗ ਸਟੇਸ਼ਨ
ਚੰਡੀਗੜ੍ਹ/ਬਿਊਰੋ ਨਿਊਜ਼
ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦਫ਼ਤਰ ਵਿਚ ਇਕ ਵੱਖਰਾ ਹੀ ਨਜ਼ਾਰਾ ਸਾਹਮਣੇ ਆਇਆ, ਜਦੋਂ ਟਾਸ ਕਰਕੇ ਦੋ ਲੈਚਕਰਾਰਾਂ ਵਿਚ ਸਹਿਮਤੀ ਕਰਾ ਦਿੱਤੀ ਗਈ। ਤਕਨੀਕੀ ਸਿੱਖਿਆ ਵਿਭਾਗ ਵਲੋਂ ਪਿਛਲੇ ਦਿਨੀਂ ਚੁਣੇ ਗਏ ਮਕੈਨੀਕਲ ਵਿਸ਼ੇ ਨਾਲ ਸਬੰਧਤ 37 ਲੈਕਚਰਾਰ ਪਹੁੰਚੇ ਸਨ। ਚੁਣੇ ਗਏ ਲੈਕਚਰਾਰਾਂ ਨੂੰ ਪੁੱਛ ਕੇ ਉਨ੍ਹਾਂ ਦੇ ਘਰ ਦੇ ਨਜ਼ਦੀਕ ਦੇ ਹੀ ਪੋਸਟਿੰਗ ਸਟੇਸ਼ਨ ਦਿੱਤੇ ਗਏ।
ਜਾਣਕਾਰੀ ਮੁਤਾਬਿਕ ਮਕੈਨੀਕਲ ਟ੍ਰੇਡ ਦੇ ਅਧਿਆਪਕਾਂ ਨੂੰ ਇਸ ਸਬੰਧੀ ਬੁਲਾਇਆ ਗਿਆ ਸੀ ਪਰ ਆਈ. ਟੀ. ਆਈ. ਪਟਿਆਲਾ ਵਿਚ ਇਕ ਹੀ ਅਹੁਦਾ ਖਾਲੀ ਹੋਣ ਅਤੇ ਨਾਭਾ ਤੇ ਦੇਵੀਗੜ੍ਹ ਤੋਂ 2 ਉਮੀਦਵਾਰ ਉਥੇ ਹੋਣ ਕਾਰਨ ਮਾਮਲਾ ਉਲਝ ਗਿਆ। ਦੋਵੇਂ ਉਮੀਦਵਾਰਾਂ ਨੇ ਪਟਿਆਲਾ ਸਟੇਸ਼ਨ ਹੀ ਮੰਗਿਆ। ਹੱਲ ਨਾ ਨਿਕਲਦਾ ਦੇਖ ਸਾਰੇ ਉਮੀਦਵਾਰਾਂ ਦੇ ਸਾਹਮਣੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜੇਕਰ ਉਹ ਦੋਵੇਂ ਸਹਿਮਤ ਹੋਣ ਤਾਂ ਪਟਿਆਲਾ ਵਿਚ ਪੋਸਟਿੰਗ ਦਾ ਫੈਸਲਾ ਟਾਸ ਨਾਲ ਕੀਤਾ ਜਾ ਸਕਦਾ ਹੈ। ਦੋਵੇਂ ਉਮੀਦਵਾਰਾਂ ਦੇ ਸਹਿਮਤੀ ਤੋਂ ਬਾਅਦ ਚੰਨੀ ਨੇ ਖੁਦ ਸਿੱਕਾ ਉਛਾਲਿਆ ਤੇ ਇਕ ਉਮੀਦਵਾਰ ਨੂੰ ਪਟਿਆਲਾ ਵਿਚ ਪੋਸਟਿੰਗ ਮਿਲ ਗਈ। ਇਸ ਗੱਲ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ।
Check Also
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨਾਲ ਕੀਤੀ ਮੁਲਾਕਾਤ
ਕਿਹਾ : ਭਾਖੜਾ-ਨੰਗਲ ਡੈਮ ਮਿਊਜ਼ੀਅਮ ਦਾ ਜਲਦੀ ਹੋਵੇ ਨਿਰਮਾਣ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸਿੱਖਿਆ …