ਕਿਹਾ, ਅਸੀਂ ਸ਼ਹੀਦਾਂ ਨੂੰ ਧਰਮ ਨਾਲ ਨਹੀਂ ਜੋੜਦੇ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਫੌਜ ਦੀ ਉਤਰੀ ਕਮਾਨ ਦੇ ਕਮਾਂਡਰ ਲੈਫਟੀਨੈਂਟ ਜਨਰਲ ਦੇਵਰਾਜ ਅੰਬੂ ਨੇ ਓਵੈਸੀ ਦਾ ਬਿਨਾ ਨਾਮ ਲਏ ਕਿਹਾ ਕਿ ਅਸੀਂ ਆਪਣੇ ਸ਼ਹੀਦਾਂ ਨੂੰ ਧਰਮ ਨਾਲ ਨਹੀਂ ਜੋੜਦੇ। ਉਨ੍ਹਾਂ ਕਿਹਾ ਕਿ ਜੋ ਲੋਕ ਫੌਜ ਦੀ ਕਾਰਜ਼ਸੈਲੀ ਨਹੀਂ ਜਾਣਗੇ, ਉਹ ਇਸ ਤਰ੍ਹਾਂ ਦਾ ਬਿਆਨ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਰੀਬ 15 ਹਜ਼ਾਰ ਕਰੋੜ ਦੇ ਹਥਿਆਰ ਖਰੀਦਣ ਦੀ ਯੋਜਨਾ ਨੂੰ ਮਨਜੂਰੀ ਦੇ ਦਿੱਤੀ ਹੈ, ਜਿਸ ਨਾਲ ਫੌਜ ਹੋਰ ਵੀ ਤਾਕਤਵਰ ਹੋਵੇਗੀ।
ਚੇਤੇ ਰਹੇ ਕਿ ਜੰਮੂ ਦੇ ਸੁੰਜਵਾਨ ‘ਚ ਫੌਜ ਦੇ ਕੈਂਪ ‘ਤੇ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਏਆਈਐਮ ਆਈਐਮ ਮੁਖੀ ਅਸਦੂਦੀਨ ਓਵੈਸੀ ਨੇ ਵਿਵਾਦਿਤ ਬਿਆਨ ਦੇ ਦਿੱਤਾ ਸੀ। ਅੱਤਵਾਦੀ ਹਮਲੇ ਵਿੱਚ ਸ਼ਹੀਦ ਜਵਾਨਾਂ ਦੇ ਬਹਾਨੇ ਇਸ ਮੁੱਦੇ ਨੂੰ ਸਿਆਸੀ ਰੰਗ ਦਿੰਦੇ ਹੋਏ ਓਵੈਸੀ ਨੇ ਕਿਹਾ ਸੀ ਜਿਹੜੇ 7 ਜਵਾਨ ਸ਼ਹੀਦ ਹੋਏ ਸਨ, ਉਨ੍ਹਾਂ ਵਿੱਚੋਂ 5 ਕਸ਼ਮੀਰੀ ਮੁਸਲਮਾਨ ਸਨ। ਓਵੈਸੀ ਨੇ ਕਿਹਾ ਜੋ ਮੁਸਲਮਾਨਾਂ ਨੂੰ ਅੱਜ ਵੀ ਪਾਕਿਸਤਾਨੀ ਸਮਝਦੇ ਹਨ, ਉਨ੍ਹਾਂ ਨੂੰ ਇਸ ਤੋਂ ਸਬਕ ਲੈਣਾ ਚਾਹੀਦਾ ਹੈ।
Check Also
ਪ੍ਰਯਾਗਰਾਜ ‘ਚ ਘਰ ਢਾਹੁਣ ‘ਤੇ ਸਰਕਾਰ ਅਤੇ ਵਿਕਾਸ ਅਥਾਰਿਟੀ ਦੀ ਝਾੜ-ਝੰਬ
ਸੁਪਰੀਮ ਕੋਰਟ ਨੇ ਘਰ ਢਾਹੁਣ ਦੀ ਕਾਰਵਾਈ ਨੂੰ ਦੱਸਿਆ ਗੈਰਕਾਨੂੰਨੀ ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ …