10.7 C
Toronto
Wednesday, October 22, 2025
spot_img
Homeਭਾਰਤਪਾਕਿ ਨੇ ਕੁਲਭੂਸ਼ਣ ਜਾਧਵ ਦੀ ਮਾਂ ਅਤੇ ਪਤਨੀ ਦਾ ਕੀਤਾ ਅਪਮਾਨ

ਪਾਕਿ ਨੇ ਕੁਲਭੂਸ਼ਣ ਜਾਧਵ ਦੀ ਮਾਂ ਅਤੇ ਪਤਨੀ ਦਾ ਕੀਤਾ ਅਪਮਾਨ

ਜਾਧਵ ਦੀ ਪਤਨੀ ਦਾ ਮੰਗਲਸੂਤਰ ਅਤੇ ਮਾਂ ਦੇ ਕੰਗਨ ਵੀ ਉਤਰਵਾ ਲਏ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਨੇ ਲੰਘੇ ਕੱਲ੍ਹ ਇਸਲਾਮਾਬਾਦ ਵਿਚ ਕੁਲਭੂਸ਼ਣ ਜਾਧਵ ਨਾਲ ਉਸਦੀ ਮਾਂ ਅਤੇ ਪਤਨੀ ਦੀ ਮੁਲਾਕਾਤ ਦੌਰਾਨ ਪਾਕਿਸਤਾਨ ਦੇ ਰਵੱਈਏ ‘ਤੇ ਇਤਰਾਜ਼ ਕੀਤਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਜਿਸ ਤਰੀਕੇ ਨਾਲ ਇਹ ਮੁਲਾਕਾਤ ਕਰਾਈ ਗਈ, ਉਸ ‘ਤੇ ਸਾਨੂੰ ਸਖਤ ਇਤਰਾਜ਼ ਹੈ। ਜਾਧਵ ਦੀ ਪਤਨੀ ਚੇਤਨਾ ਕੋਲੋਂ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਵਿਚ ਮੰਗਲਸੂਤਰ ਅਤੇ ਜੁੱਤੀਆਂ ਵੀ ਉਤਰਵਾ ਲਈਆਂ ਸਨ, ਜੋ ਅਜੇ ਤੱਕ ਵਾਪਸ ਵੀ ਨਹੀਂ ਕੀਤੀਆਂ ਗਈਆਂ। ਇਸ ਤੋਂ ਇਲਾਵਾ ਜਾਧਵ ਦੀ ਮਾਂ ਅਵੰਤਿਕਾ ਦੇ ਕੰਗਨ ਵੀ ਉਤਰਵਾ ਲਏ ਗਏ। ਚੇਤੇ ਰਹੇ ਕਿ ਜਾਧਵ ਕਰੀਬ ਦੋ ਸਾਲ ਤੋਂ ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਹੈ। ਜਾਧਵ ਦੀ ਮਾਂ ਅਵੰਤਿਕਾ ਅਤੇ ਪਤਨੀ ਚੇਤਨਾ ਵਾਪਸ ਦਿੱਲੀ ਪਹੁੰਚ ਗਈਆਂ ਹਨ। ਉਨ੍ਹਾਂ ਨੇ ਅੱਜ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਵੀ ਮੁਲਾਕਾਤ ਕੀਤੀ ਹੈ।

RELATED ARTICLES
POPULAR POSTS