Breaking News
Home / ਭਾਰਤ / ਕੋਰਬੇਵੈਕਸ ਨੂੰ ਬੂਸਟਰ ਡੋਜ਼ ਵਜੋਂ ਮਿਲੀ ਮਨਜੂਰੀ

ਕੋਰਬੇਵੈਕਸ ਨੂੰ ਬੂਸਟਰ ਡੋਜ਼ ਵਜੋਂ ਮਿਲੀ ਮਨਜੂਰੀ

18 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਇਹ ਟੀਕਾ ਲਗਵਾ ਸਕਣਗੇ
ਨਵੀਂ ਦਿੱਲੀ/ਬਿੳੂਰੋ ਨਿੳੂਜ਼
ਭਾਰਤ ਵਿਚ ਕਰੋਨਾ ਦੀ ਲਾਗ ਨੂੰ ਰੋਕਣ ਲਈ ਕੇਂਦਰ ਸਰਕਾਰ ਨੇ ਸਾਵਧਾਨੀ ਦੀ ਖੁਰਾਕ ਵਜੋਂ ਕੋਰਬੇਵੈਕਸ ਵੈਕਸੀਨ ਨੂੰੂ ਮਨਜੂਰੀ ਦਿੱਤੀ ਹੈ। ਹੁਣ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਇਹ ਟੀਕਾ ਲਗਵਾ ਸਕਣਗੇ। ਕੇਂਦਰ ਸਰਕਾਰ ਨੇ ਕੋਵੀਸ਼ੀਲਡ ਜਾਂ ਕੋਵੈਕਸੀਨ ਦੀਆਂ ਦੋ ਖੁਰਾਕਾਂ ਲੈਣ ਵਾਲੇ ਬਾਲਗਾਂ ਲਈ ‘ਕੋਰਬੇਵੈਕਸ’ ਵੈਕਸੀਨ ਦੀ ਬੂਸਟਰ ਡੋਜ਼ ਨੂੰ ਮਨਜ਼ੂਰੀ ਦਿੱਤੀ ਹੈ। ਭਾਰਤ ਵਿੱਚ ਪਹਿਲੀ ਵਾਰ ਹੋ ਰਿਹਾ ਹੈ, ਜਦੋਂ ਪਹਿਲੀ ਅਤੇ ਦੂਜੀ ਖੁਰਾਕ ਦੇ ਤੌਰ ’ਤੇ ਲਗਾਏ ਟੀਕੇ ਤੋਂ ਇਲਾਵਾ ਕੋਈ ਹੋਰ ਟੀਕਾ ਬੂਸਟਰ ਡੋਜ਼ ਵਜੋਂ ਲਗਾਇਆ ਜਾਵੇਗਾ। ਕੇਂਦਰੀ ਸਿਹਤ ਮੰਤਰਾਲੇ ਨੇ ਟੀਕਾਕਰਨ ’ਤੇ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ ਦੀਆਂ ਸਿਫਾਰਿਸ਼ਾਂ ਦੇ ਆਧਾਰ ’ਤੇ ਇਹ ਮਨਜ਼ੂਰੀ ਦਿੱਤੀ ਹੈ। ਇਹ ਵੀ ਦੱਸਿਆ ਗਿਆ ਕਿ ਕੋਵੈਕਸੀਨ ਜਾਂ ਕੋਵੀਸ਼ੀਲਡ ਵੈਕਸੀਨ ਲਗਵਾ ਚੁੱਕੇ ਵਿਅਕਤੀ, ਦੂਜਾ ਡੋਜ ਲਗਾਉਣ ਦੀ ਤਰੀਕ ਤੋਂ 6 ਮਹੀਨੇ ਜਾਂ 26 ਹਫਤਿਆਂ ਬਾਅਦ ਹੀ ਕੋਰਬੇਵੈਕਸ ਵੈਕਸੀਨ ਦੀ ਡੋਜ਼ ਲਗਵਾ ਸਕਣਗੇ। ਜ਼ਿਕਰਯੋਗ ਹੈ ਕਿ ਭਾਰਤ ਵਿਚ 10 ਅਪ੍ਰੈਲ ਨੂੰ 18 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਨੂੰ ਕਰੋਨਾ ਦੀ ਬੂੁਸਟਰ ਡੋਜ਼ ਲਗਵਾਉਣ ਦੀ ਮਨਜੂਰੀ ਮਿਲੀ ਸੀ।

 

Check Also

ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ

ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …