20.8 C
Toronto
Thursday, September 18, 2025
spot_img
Homeਭਾਰਤਲੋਕ ਸਭਾ ਚੋਣਾਂ ਲਈ 'ਆਪ' ਨੇ ਦਿੱਲੀ ਤੇ ਹਰਿਆਣਾ ਤੋਂ ਉਮੀਦਵਾਰ ਐਲਾਨੇ

ਲੋਕ ਸਭਾ ਚੋਣਾਂ ਲਈ ‘ਆਪ’ ਨੇ ਦਿੱਲੀ ਤੇ ਹਰਿਆਣਾ ਤੋਂ ਉਮੀਦਵਾਰ ਐਲਾਨੇ

ਆਮ ਆਦਮੀ ਪਾਰਟੀ ਦਾ ਕਾਂਗਰਸ ਨਾਲ ਹੈ ਚੋਣ ਗਠਜੋੜ
ਨਵੀਂ ਦਿੱਲੀ : ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਦਿੱਲੀ ਦੀਆਂ ਚਾਰ ਅਤੇ ਹਰਿਆਣਾ ਦੀ ਇੱਕ ਸੀਟ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।
ਦਿੱਲੀ ਦੇ ਮੁੱਖ ਮੰਤਰੀ ਅਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ਹੇਠ ਹੋਈ ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੀ ਮੀਟਿੰਗ ਤੋਂ ਬਾਅਦ ਇਨ੍ਹਾਂ ਨਾਵਾਂ ਦਾ ਐਲਾਨ ਕੀਤਾ ਗਿਆ। ਦਿੱਲੀ ਦੇ ਮੰਤਰੀ ਗੋਪਾਲ ਰਾਏ ਨੇ ਦੱਸਿਆ ਕਿ ਦਿੱਲੀ ਜਲ ਬੋਰਡ ਦੇ ਉਪ ਚੇਅਰਮੈਨ ਸੋਮਨਾਥ ਭਾਰਤੀ ਨੂੰ ਨਵੀਂ ਦਿੱਲੀ ਹਲਕੇ ਤੋਂ, ਕੋਂਡਲੀ ਦੇ ਵਿਧਾਇਕ ਕੁਲਦੀਪ ਕੁਮਾਰ ਨੂੰ ਪੂਰਬੀ ਦਿੱਲੀ, ਸਹਿਰਾਮ ਪਹਿਲਵਾਨ ਨੂੰ ਦੱਖਣੀ ਦਿੱਲੀ ਤੇ ਸਾਬਕਾ ਸੰਸਦ ਮੈਂਬਰ ਮਹਾਬਲ ਮਿਸ਼ਰਾ ਨੂੰ ਪੱਛਮੀ ਦਿੱਲੀ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਪਾਰਟੀ ਨੇ ਸਾਬਕਾ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਨੂੰ ਹਰਿਆਣਾ ਦੇ ਕੁਰੂਕਸ਼ੇਤਰ ਤੋਂ ਉਮੀਦਵਾਰ ਐਲਾਨਿਆ ਹੈ। ਜ਼ਿਕਰਯੋਗ ਹੈ ਕਿ ‘ਆਪ’ ਨੇ ਲੋਕ ਸਭਾ ਚੋਣਾਂ ਲਈ ਦਿੱਲੀ ਵਿੱਚ ‘ਇੰਡੀਆ’ ਦੀ ਭਾਈਵਾਲ ਪਾਰਟੀ ਕਾਂਗਰਸ ਨਾਲ ਹੱਥ ਮਿਲਾਇਆ ਹੈ ਜਿਸ ਤਹਿਤ ‘ਆਪ’ ਚਾਰ ਅਤੇ ਕਾਂਗਰਸ ਤਿੰਨ ਸੀਟਾਂ ‘ਤੇ ਉਮੀਦਵਾਰ ਉਤਾਰਨ ਲਈ ਸਹਿਮਤ ਹੋਈ ਹੈ।
ਜਨਰਲ ਸੀਟ ਤੋਂ ਐੱਸਸੀ ਆਗੂ ਨੂੰ ਸਿਰਫ ‘ਆਪ’ ਹੀ ਐਲਾਨ ਸਕਦੀ ਹੈ ਉਮੀਦਵਾਰ : ਕੇਜਰੀਵਾਲ
ਉਮੀਦਵਾਰਾਂ ਦੇ ਐਲਾਨ ਮਗਰੋਂ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਿਰਫ ‘ਆਪ’ ਹੀ ਅਨੁਸੂਚਿਤ ਜਾਤੀ ਦੇ ਆਗੂ ਨੂੰ ਟਿਕਟ ਦੇ ਕੇ ਡਾ. ਭੀਮ ਰਾਓ ਅੰਬੇਡਕਰ ਦੇ ਸੁਫ਼ਨੇ ਪੂਰੇ ਕਰ ਰਹੀ ਹੈ। ਉਨ੍ਹਾਂ ਐਕਸ ‘ਤੇ ਕਿਹਾ, ”ਪੂਰਬੀ ਦਿੱਲੀ ਜਨਰਲ ਸੀਟ ਹੈ। ਇੱਥੋਂ ਅਸੀਂ ਐੱਸਸੀ ਭਾਈਚਾਰੇ ਦੇ ਕੁਲਦੀਪ ਕੁਮਾਰ ਨੂੰ ਟਿਕਟ ਦਿੱਤੀ ਹੈ। ਕੋਈ ਵੀ ਪਾਰਟੀ ਐੱਸਸੀ ਭਾਈਚਾਰੇ ਨੂੰ ਜਨਰਲ ਸੀਟਾਂ ਤੋਂ ਟਿਕਟ ਨਹੀਂ ਦਿੰਦੀ। ਡਾ. ਭੀਮ ਰਾਓ ਅੰਬੇਡਕਰ ਦੇ ਸੁਫ਼ਨੇ ‘ਆਪ’ ਹੀ ਸਾਕਾਰ ਕਰ ਰਹੀ ਹੈ।”

RELATED ARTICLES
POPULAR POSTS