ਕਿਹਾ, ਵਿਧਾਨ ਸਭਾ ‘ਚ ਭੂਤ, ਵਿਧਾਇਕਾਂ ਨੇ ਦਿੱਤੀ ਸਲਾਹ, ਕਿ ਹਵਨ ਕਰਾਓ
ਜੈਪੁਰ/ਬਿਊਰੋ ਨਿਊਜ਼
ਜਿਸ ਵਿਧਾਨ ਸਭਾ ਵਿਚ ਅੰਧ ਵਿਸ਼ਵਾਸ ਨੂੰ ਖਤਮ ਕਰਨ ਦੇ ਕਾਨੂੰਨ ਬਣਦੇ ਹਨ, ਉਸੇ ਵਿਚ ਲੰਘੇ ਕੱਲ੍ਹ ਭੂਤ ਪ੍ਰੇਤ ਅਤੇ ਬੁਰੀ ਆਤਮਾ ਜਿਹੀਆਂ ਅੰਧ ਵਿਸ਼ਵਾਸ ਵਧਾਉਣ ਵਾਲੀਆਂ ਗੱਲਾਂ ਹੋਈਆਂ। ਅਜਿਹੀਆਂ ਗੱਲਾਂ ਵੀ ਵਿਧਾਇਕਾਂ ਨੇ ਖੁਦ ਹੀ ਸ਼ੁਰੂ ਕੀਤੀਆਂ। ਸਦਨ ਦੇ ਬਾਹਰ ਚੀਫ ਵਿੱਪ ਕਾਲੂ ਲਾਲ ਗੁੱਜਰ ਅਤੇ ਨਾਗੌਰ ਤੋਂ ਭਾਜਪਾ ਵਿਧਾਇਕ ਅਸ਼ਰਫੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਧਾਨ ਸਭਾ ਵਿਚ ਬੁਰੀ ਆਤਮਾ ਦਾ ਪਹਿਰਾ ਹੈ। ਤਾਂ ਹੀ ਅੱਜ ਤੱਕ ਸਦਨ ਵਿਚ 200 ਵਿਧਾਇਕ ਇਕੱਠੇ ਹਾਜ਼ਰ ਨਹੀਂ ਹੋਏ। ਕਦੀ ਕਿਸੇ ਦੀ ਮੌਤ ਹੋ ਜਾਂਦੀ ਹੈ, ਕਦੀ ਕਿਸੇ ਨੂੰ ਜੇਲ੍ਹ ਹੋ ਜਾਂਦੀ ਹੈ। ਅਜਿਹੀਆਂ ਆਤਮਾਵਾਂ ਦੀ ਸ਼ਾਂਤੀ ਲਈ ਹਵਨ ਅਤੇ ਪੰਡਿਤਾਂ ਨੂੰ ਭੋਜਨ ਕਰਾਉਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਇਸ ਬਾਰੇ ਮੁੱਖ ਮੰਤਰੀ ਨੂੰ ਦੱਸਿਆ ਜਾ ਰਿਹਾ ਹੈ।
Check Also
1984 ਸਿੱਖ ਕਤਲੇਆਮ ਮਾਮਲੇ ’ਚ ਸੱਜਣ ਕੁਮਾਰ ਖਿਲਾਫ਼ ਫੈਸਲਾ ਟਲਿਆ
ਅਗਲੀ ਸੁਣਵਾਈ ਦੌਰਾਨ ਅਦਾਲਤ 16 ਦਸੰਬਰ ਨੂੰ ਸੁਣਾਏਗੀ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ : 1984 ਸਿੱਖ …