ਬਬਲਾ ਸ਼ੈਡ ਅਲਾਟਮੈਂਟ ਘੁਟਾਲੇ ਦੇ ਮਾਮਲੇ ‘ਚ ਫਸਿਆ
ਚੰਡੀਗੜ੍ਹ/ਬਿਊਰੋ ਨਿਊਜ਼
ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਅੱਜ ਸੈਕਟਰ-26 ਸਥਿਤ ਸਬਜ਼ੀ ਮੰਡੀ ਵਿੱਚ ਸ਼ੈੱਡ ਅਲਾਟਮੈਂਟ ਘੁਟਾਲੇ ਵਿੱਚ ਕਾਂਗਰਸ ਨੇਤਾ ਤੇ ਮਾਰਕੀਟ ਕਮੇਟੀ ਦੇ ਸਾਬਕਾ ਪ੍ਰਧਾਨ ਦਵਿੰਦਰ ਸਿੰਘ ਬਬਲਾ ਨੂੰ ਦੋਸ਼ੀ ਕਰਾਰ ਦਿੰਦਿਆਂ ਡੇਢ ਸਾਲ ਦੀ ਸਜ਼ਾ ਸੁਣਾਈ ਹੈ। ਬਬਲਾ ਨੂੰ ਦੋਸ਼ੀ ਕਰਾਰ ਦੇਣ ਤੋਂ ਬਾਅਦ ਬੁੜੈਲ ਜੇਲ੍ਹ ਭੇਜ ਦਿੱਤਾ ਗਿਆ ਸੀ। ਉਸ ਨੂੰ ਧਾਰਾ 420 (ਧੋਖਾਧੜੀ) ਤਹਿਤ ਦੋਸ਼ੀ ਕਰਾਰ ਦਿੱਤਾ ਸੀ।
ਚੇਤੇ ਰਹੇ ਕਿ ਸੈਕਟਰ-26 ਸਥਿਤ ਸਬਜ਼ੀ ਮੰਡੀ ਦੇ ਦੁਕਾਨਦਾਰ ਸੂਰਜ ਪ੍ਰਕਾਸ਼ ਅਹੂਜਾ ਨੇ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਸ਼ੈੱਡ ਅਲਾਟਮੈਂਟ ਔਕਸ਼ਨ ਵਿੱਚ ਦਵਿੰਦਰ ਸਿੰਘ ਬਬਲਾ ਨੇ ਨਿਯਮ ਤੋੜੇ ਹਨ। ਨਿਯਮਾਂ ਤਹਿਤ ਕੁੱਲ 59 ਵਿਅਕਤੀਆਂ ਨੂੰ ਸ਼ੈੱਡ ਅਲਾਟ ਹੋਣੇ ਸਨ ਪਰ ਜਾਅਲੀ ਕਾਗ਼ਜ਼ਾਤ ਦੇ ਆਧਾਰ ਉੱਤੇ ਮਾਰਕੀਟ ਕਮੇਟੀ ਦੇ ਸਾਬਕਾ ਪ੍ਰਧਾਨ ਦਵਿੰਦਰ ਸਿੰਘ ਬਬਲਾ ਨੇ 59 ਦੀ ਜਗ੍ਹਾ 69 ਵਿਅਕਤੀਆਂ ਨੂੰ ਸ਼ੈੱਡ ਅਲਾਟ ਕਰ ਦਿੱਤੇ ਸਨ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …