6.5 C
Toronto
Saturday, October 10, 2026
spot_img
HomeਕੈਨੇਡਾFrontਨਿਤੀਸ਼ ਕੁਮਾਰ ਨੇ ਐਨ.ਡੀ.ਏ. ’ਚ ਜਾਣ ਦੀਆਂ ਗੱਲਾਂ ਨੂੰ ਦੱਸਿਆ ਫਾਲਤੂ

ਨਿਤੀਸ਼ ਕੁਮਾਰ ਨੇ ਐਨ.ਡੀ.ਏ. ’ਚ ਜਾਣ ਦੀਆਂ ਗੱਲਾਂ ਨੂੰ ਦੱਸਿਆ ਫਾਲਤੂ

ਨਿਤੀਸ਼ ਕੁਮਾਰ ਨੇ ਐਨ.ਡੀ.ਏ. ’ਚ ਜਾਣ ਦੀਆਂ ਗੱਲਾਂ ਨੂੰ ਦੱਸਿਆ ਫਾਲਤੂ

ਕਿਹਾ : ਐਨਡੀਏ ’ਚ ਜਾਣ ਲਈ ਕੋਈ ਦਿਲਚਸਪੀ ਨਹੀਂ

ਨਵੀਂ ਦਿੱਲੀ/ਬਿਊਰੋ ਨਿਊਜ਼
ਨਿਤੀਸ਼ ਕੁਮਾਰ ਨੇ ਐਨ.ਡੀ.ਏ. ’ਚ ਜਾਣ ਦੀਆਂ ਗੱਲਾਂ ਨੂੰ ਦੱਸਿਆ ਫਾਲਤੂ

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਫਿਰ ਐਨਡੀਏ (ਨੈਸ਼ਨਲ ਡੈਮੋਕਰੇਟਿਕ ਅਲਾਇੰਸ) ਵਿਚ ਜਾਣ ਦੀਆਂ ਚਰਚਾਵਾਂ ਚੱਲ ਰਹੀਆਂ ਸਨ। ਇਸਦੇ ਚੱਲਦਿਆਂ ਨਿਤੀਸ਼ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਇਹ ਸਭ ਫਾਲਤੂ ਦੀਆਂ ਗੱਲਾਂ ਹਨ। ਨਿਤੀਸ਼ ਨੇ ਕਿਹਾ ਕਿ ਉਨ੍ਹਾਂ ਦੀ ਐਨਡੀਏ ਵਿਚ ਜਾਣ ਲਈ ਕੋਈ ਦਿਲਚਸਪੀ ਨਹੀਂ ਹੈ। ਨਿਤੀਸ਼ ਨੇ ਕਿਹਾ ਕਿ ਮੇਰਾ ਇਕ ਹੀ ਉਦੇਸ਼ ਹੈ ਕਿ ਵਿਰੋਧੀ ਧਿਰ ਨੂੰ ਇੱਕਜੁੱਟ ਕੀਤਾ ਜਾਵੇ। ਨਿਤੀਸ਼ ਕੁਮਾਰ ਅੱਜ ਸੋਮਵਾਰ ਨੂੰ ਪਟਨਾ ਵਿਖੇ ਜਨਸੰਘ ਦੇ ਸੰਸਥਾਪਕ ਪੰਡਿਤ ਦੀਨ ਦਿਆਲ ਉਪਾਧਿਆਏ ਦੀ ਜੈਅੰਤੀ ਵਿਚ ਸ਼ਾਮਲ ਹੋਣ ਲਈ ਪਹੁੰਚੇ ਸਨ। ਇਸੇ ਦੌਰਾਨ ਨਿਤੀਸ਼ ਕੁਮਾਰ ਦੀ ਐਨਡੀਏ ਵਿਚ ਵਾਪਸੀ ਦੇ ਸਵਾਲ ’ਤੇ ਬਿਹਾਰ ਦੇ ਸਾਬਕਾ ਡਿਪਟੀ ਸੀਐਮ ਅਤੇ ਭਾਜਪਾ ਦੇ ਸੰਸਦ ਮੈਂਬਰ ਸੁਸ਼ੀਲ ਮੋਦੀ ਨੇ ਕਿਹਾ ਕਿ ਨਿਤੀਸ਼ ਕੁਮਾਰ ਇਕ ਰਾਜਨੀਤਕ ਬੋਝ ਗਏ ਹਨ ਅਤੇ ਹੁਣ ਉਹ ਨੱਕ ਵੀ ਰਗੜਨ ਤਾਂ ਵੀ ਉਨ੍ਹਾਂ ਦੀ ਐਨਡੀਏ ਵਿਚ ਐਂਟਰੀ ਨਹੀਂ ਹੋਵੇਗੀ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਚਰਚਾਵਾਂ ਚੱਲ ਰਹੀਆਂ ਸਨ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਮੁੜ ਐਨਡੀਏ ਵਿਚ ਸ਼ਾਮਲ ਹੋ ਸਕਦੇ ਹਨ।

RELATED ARTICLES
POPULAR POSTS