450 ਕਰੋੜ ਦੇ ਘੁਟਾਲੇ ਵਿਚ ਰਿਜਿਜੂ ਦਾ ਗੂੰਜਿਆ ਨਾਂ
ਨਵੀਂ ਦਿੱਲੀ/ਬਿਊਰੋ ਨਿਊਜ਼
ਢਾਈ ਸਾਲਾਂ ਵਿਚ ਪਹਿਲੀ ਵਾਰ ਹੈ ਕਿ ਮੋਦੀ ਸਰਕਾਰ ਦੇ ਕਿਸੇ ਮੰਤਰੀ ‘ਤੇ ਕੁਰੱਪਸ਼ਨ ਦੇ ਆਰੋਪ ਲੱਗੇ ਹਨ। ਮਾਮਲਾ ਅਰੁਣਾਂਚਲ ਵਿਚ ਇਕ ਪ੍ਰੋਜੈਕਟ ਵਿਚ ਹੋਏ 450 ਕਰੋੜ ਦੇ ਕਥਿਤ ਘੁਟਾਲੇ ਨਾਲ ਜੁੜਿਆ ਹੈ। ਇਸ ਵਿਚ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਦਾ ਜਿੱਥੇ ਕਜ਼ਨ ਭਰਾ ਘੇਰੇ ਵਿਚ ਆ ਗਿਆ ਹੈ, ਉਥੇ ਰਿਜਿਜੂ ‘ਤੇ ਆਰੋਪ ਹਨ ਕਿ ਉਨ੍ਹਾਂ ਨੇ ਆਪਣੇ ਕਜ਼ਨ ਦੇ ਰੁਕੇ ਹੋਏ ਪੈਸਿਆਂ ਦੀ ਜਲਦ ਪੇਮੈਂਟ ਕਰਾਉਣ ਲਈ ਪਾਵਰ ਮਨਿਸਟਰ ਪਿਊਸ ਗੋਇਲ ਨੂੰ ਖਤ ਲਿਖਿਆ ਸੀ। ਮਾਮਲਾ ਮੀਡੀਆ ਵਿਚ ਆਉਣ ਤੋਂ ਬਾਅਦ ਉਕਤ ਰਾਜ ਮੰਤਰੀ ਆਪਣਾ ਆਪ ਖੋਹ ਬੈਠੇ ਅਤੇ ਉਹਨਾਂ ਕਿਹਾ ਕਿ ਜਿਹੜੇ ਲੋਕ ਖਬਰ ਪਲਾਂਟ ਕਰ ਰਹੇ ਹਨ, ਜੇਕਰ ਉਹ ਮੇਰੇ ਖੇਤਰ ਅਰੁਣਾਂਚਲ ਪ੍ਰਦੇਸ਼ ਵਿਚ ਆਉਣਗੇ ਤਾਂ ਉਹਨਾਂ ਦੇ ਜੁੱਤੇ ਪੈਣਗੇ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਲੰਕਾ ਤੋਂ ਮਛੂਆਰਿਆਂ ਦੀ ਰਿਹਾਈ ਦੀ ਕੀਤੀ ਮੰਗ
ਤਮਿਲਾਂ ਨੂੰ ਪੂਰਾ ਅਧਿਕਾਰ ਦੇਣ ਦੀ ਵੀ ਕੀਤੀ ਗੱਲ ਕੋਲੰਬੋ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ …