-4.6 C
Toronto
Wednesday, December 3, 2025
spot_img
Homeਪੰਜਾਬਆਮ ਆਦਮੀ ਪਾਰਟੀ ਨੇ ਜਗਤਾਰ ਸੰਘੇੜਾ ਨੂੰ ਪੰਜਾਬ ਯੂਨਿਟ ਦਾ ਉਪ ਪ੍ਰਧਾਨ...

ਆਮ ਆਦਮੀ ਪਾਰਟੀ ਨੇ ਜਗਤਾਰ ਸੰਘੇੜਾ ਨੂੰ ਪੰਜਾਬ ਯੂਨਿਟ ਦਾ ਉਪ ਪ੍ਰਧਾਨ ਅਤੇ ਬੁਲਾਰਾ ਨਿਯੁਕਤ ਕੀਤਾ

4ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਨੇ ਸੂਬੇ ਵਿੱਚ ਪਾਰਟੀ ਦੇ ਸੰਗਠਨਾਤਮਕ ਢਾਂਚੇ ਦਾ ਵਿਸਥਾਰ ਕਰਦਿਆਂ ਐਨਆਰਆਈ ਸੈਲ ਦੇ ਕਨਵੀਨਰ ਜਗਤਾਰ ਸਿੰਘ ਸੰਘੇੜਾ ਨੂੰ ਪੰਜਾਬ ਯੂਨਿਟ ਦਾ ਉਪ ਪ੍ਰਧਾਨ ਅਤੇ ਬੁਲਾਰਾ ਨਿਯੁਕਤ ਕੀਤਾ ਹੈ।ઠ
ਇਸ ਬਾਰੇ ਐਲਾਨ ਕਰਦਿਆਂ ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਸੰਘੇੜਾ ਵੱਲੋਂ ਪੰਜਾਬ ਯੂਨਿਟ ਲਈ ਕੰਮ ਕਰਨ ਦੀ ਇੱਛਾ ਜਤਾਈ ਗਈ ਸੀ ਅਤੇ ਉਹ ਨਕੋਦਰ ਤੋਂ ਅਸੈਂਬਲੀ ਟਿਕਟ ਵਾਪਿਸ ਕਰਨ ਲਈ ਸਹਿਮਤ ਹੋ ਗਏ ਸਨ। ਵੜੈਚ ਨੇ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਦੀ ਸਿਆਸੀ ਦੂਰਦਰਸ਼ਿਤਾ ਅਤੇ ਪੰਜਾਬ ਦੇ ਮੂਲ ਮੁੱਦਿਆਂ ਬਾਰੇ ਜਾਗਰੁਕਤਾ ਦਾ ਭਰਪੂਰ ਫਾਇਦਾ ਉਠਾਇਆ ਜਾਵੇਗਾ।

RELATED ARTICLES
POPULAR POSTS