ਕਵਿਤਾ ਸਵੇਰੇ 5 ਵਜੇ ਉਠ ਜਾਂਦੀ ਹੈ। ਸਵੇਰੇ ਇਕ-ਡੇਢ ਘੰਟਾ ਯੋਗਾ ਕਰਦੀ ਹੈ। 10 ਤੋਂ 1 ਵਜੇ ਤੱਕ ਰਿੰਗ ‘ਚ ਪ੍ਰੈਕਟਿਸ ਕਰਦੀ ਹੈ। ਸ਼ਾਮ ਨੂੰ ਦੋ ਘੰਟੇ ਜਿੰਮ ‘ਚ ਪ੍ਰੈਕਟਿਸ ਕਰਦੀ ਹੈ।
ਜੀਂਦ/ਬਿਊਰੋ ਨਿਊਜ਼ : ਵਿਦੇਸ਼ੀ ਮਹਿਲਾ ਪਹਿਲਵਾਨਾਂ ਨੂੰ ਚੁੱਕ-ਚੁੱਕ ਕੇ ਪਟਕਾਉਣ ਵਾਲੀ ਹਰਿਆਣਾ ਦੀ ਪਹਿਲਵਾਨ ਕਵਿਤਾ ਦਲਾਲ ਡਬਲਿਊ ਡਬਡਿਊ ਈ ਦੇ ਰਿੰਗ ‘ਚ ਉਤਰਨ ਵਾਲੀ ਦੇਸ਼ ਦੀ ਪਹਿਲੀ ਮਹਿਲਾ ਪਹਿਲਵਾਨ ਹੈ।
ਵੇਟਲਿਫਟਿੰਗ ਦੀ ਇਸ ਸਾਬਕਾ ਖਿਡਾਰੀ ਦੀ ਖਾਸ ਗੱਲ ਇਹ ਹੈ ਕਿ ਰਿੰਗ ‘ਚ ਉਹ ਸਲਵਾਰ-ਕਮੀਜ਼ ਪਹਿਨ ਕੇ ਉਤਰਦੀ ਹੈ। ਕਹਿੰਦੀ ਹੈ ਕਿ ਵੇਟਲਿਫਟਿੰਗ ‘ਚ ਡਰੈਸ ਕੋਡ ਹੁੰਦਾ ਹੈ। ਇਸ ਵਜ੍ਹਾ ਨਾਲ ਸਲਵਾਰ ਕਮੀਜ਼ ਪਹਿਨ ਕੇ ਕਦੇ ਉਸ ‘ਚ ਹਿੱਸਾ ਨਹੀਂ ਲੈ ਸਕੀ।
ਜੇਕਰ ਸਲਵਾਰ ਕਮੀਜ਼ ਪਹਿਨ ਕੇ ਫਾਈਟ ਤੋਂ ਰੋਕਦਾ ਤਾਂ ਰੈਸਲਿੰਗ ਛੱਡ ਦਿੰਦੀ। ਇਹ ਸਾਡੇ ਦੇਸ਼ ਦੀ ਸੰਸਕ੍ਰਿਤੀ ਨੂੰ ਉਤਸ਼ਾਹਿਤ ਕਰਨ ਦਾ ਮੇਰਾ ਆਪਣਾ ਤਰੀਕਾ ਹੈ। ਹਾਲਾਂਕਿ ਕਵਿਤਾ ਦੇ ਰੋਜਮੱਰਾ ਦੇ ਪਹਿਰਾਵੇ ‘ਚ ਜੀਨ, ਪੈਂਟ ਅਤੇ ਸ਼ਰਟ-ਟੀਸ਼ਰਟ ਸ਼ਾਮਿਲ ਹੈ।
ਸ਼ੁੱਧ ਸ਼ਾਕਾਹਾਰੀ ਹੈ, ਸਵੇਰ ਦੀ ਸ਼ੁਰੂਆਤ ਯੋਗਾ ਨਾਲ
ਕਵਿਤਾ ਦੱਸਦੀ ਹੈ ਕਿ ਉਨ੍ਹਾਂ ਨੇ ਕਦੇ ਵੀ ਮੀਟ ਨਹੀਂ ਖਾਇਆ। ਹਮੇਸ਼ਾ ਹੀ ਸ਼ਾਕਾਹਾਰੀ ਮੇਰਾ ਮਨਪਸੰਦ ਖਾਣਾ ਹੈ। ਦੇਸੀ ਘਿਓ ਨਾਲ ਬਣਿਆ ਹਲਵਾ, ਡੇਢ ਘੰਟਾ ਪਹਿਲਾਂ ਉਬਲੇ ਆਲੂ, ਚਣੇ, ਚਾਵਲ ਖਾਂਦੀ ਹਾਂ। ਕਦੇ-ਕਦੇ ਸਪਲੀਮੈਂਟ ਲੈਂਦੀ ਹਾਂ। ਸਵੇਰੇ ਨਾਸ਼ਤੇ ‘ਚ ਦੁੱਧ ਦੇ ਨਾਲ ਦਲੀਆ ਖਾਂਦੀ ਹੈ।
ਰਿੰਗ ‘ਚ ਪ੍ਰੈਕਟਿਸ ਤੋਂ ਪਹਿਲਾਂ ਫਰੂਟ, ਡਰਾਈਫਰੂਟ ਜਾਂ ਪ੍ਰੋਟੀਨ ਲੈਂਦੀ ਹਾਂ। ਲੰਚ ‘ਚ ਦਾਲ, ਸਬਜ਼ੀ, ਚਾਵਲ, ਰੋਟੀ, ਸਲਾਦ ਹੁੰਦਾ ਹੈ। ਸ਼ਾਮ ਨੂੰ ਜਿੰਮ ਜਾਣ ਤੋਂ ਪਹਿਲਾਂ ਦੁੱਧ, ਕੇਲੇ ਆਦਿ ਲੈ ਕੇ ਇਕ ਡੇਢ ਘੰਟੇ ਖੂਬ ਪਸੀਨਾ ਬਹਾਉਂਦੀ ਹਾਂ। ਸ਼ਾਮ ਨੂੰ ਭੋਜਨ ‘ਚ ਹਲਵਾ, ਖੀਰ, ਚੂਰਮਾ ਅਤੇ ਰੋਟੀ-ਸਬਜ਼ੀ ਖਾਂਦੀ ਹਾਂ। ਇਸ ਤੋਂ ਬਾਅਦ ਠੰਢਾ ਦੁੱਧ ਪੀਂਦੀ ਹਾਂ। ਦਿਨ ‘ਚ 3 ਲੀਟਰ ਦੁੱਧ ਪੀਂਦੀ ਹਾਂ। ਮਹੀਨੇ ‘ਚ 6 ਕਿਲੋ ਘਿਓ ਲਗਦਾ ਹੈ। ਉਨ੍ਹਾਂ ਦੀ ਡਾਈਟ ਦਾ ਇਕ ਕਿੱਸਾ 2008 ਦਾ ਹੈ। ਉਹ ਲਖਲਊ ‘ਚ ਵੇਟਲਿਫਟਿੰਗ ਟ੍ਰੇਨਿੰਗ ਕੈਂਪ ‘ਚ ਸੀ। ਸਾਥੀਆਂ ਨਾਲ ਸ਼ਰਤ ਲਗ ਗਈ ਕਿ ਕੌਣ ਜ਼ਿਆਦਾ ਖਾਂਦਾ ਹੈ। ਉਹ 32 ਰੋਟੀਆਂ ਖਾ ਗਈ। ਜਦਕਿ ਸਾਥੀ 16-17 ਤੋਂ ਅੱਗੇ ਨਹੀਂ ਵਧ ਸਕੇ।
Check Also
ਮਨੀਪੁਰ ਦੇ ਜਿਰੀਬਾਮ ’ਚ ਫਿਰ ਤੋਂ ਭੜਕੀ ਹਿੰਸਾ
5 ਵਿਅਕਤੀਆਂ ਦੀ ਹੋਈ ਮੌਤ ਇੰਫਾਲ/ਬਿਊਰੋ ਨਿਊਜ਼ : ਮਨੀਪੁਰ ਵਿਚ ਫਿਰ ਤੋਂ ਹਿੰਸਾ ਭੜਕ ਉਠੀ …