ਆਰੋਪੀ ਸ਼ੰਕਰਾ ਮਿਸ਼ਰਾ ਨੂੰ ਇੰਟਰਨੈਸ਼ਨਲ ਕੰਪਨੀ ਨੇ ਨੌਕਰੀ ਤੋਂ ਵੀ ਹਟਾਇਆ
ਨਵੀਂ ਦਿੱਲੀ/ਬਿਊਰੋ ਨਿਊਜ਼ : ਨਿਊਯਾਰਕ ਤੋਂ ਇੰਡੀਆ ਆ ਰਹੀ ਏਅਰ ਇੰਡੀਆ ਦੀ ਫਲਾਈਟ ’ਚ ਮਹਿਲਾ ’ਤੇ ਪੇਸ਼ਾਬ ਕਰਨ ਵਾਲੇ ਆਰੋਪੀ ਨੂੰ ਪੁਲਿਸ ਨੇ ਗਿ੍ਰਫ਼ਤਾਰ ਕਰ ਲਿਆ ਹੈ। ਮੀਡੀਆ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਦਿੱਲੀ ਪੁਲਿਸ ਨੇ ਆਰੋਪੀ ਸ਼ੰਕਰ ਮਿਸ਼ਰਾ ਨੂੰ 42 ਦਿਨਾਂ ਬਾਅਦ ਬੇਂਗਲੁਰੂ ਤੋਂ ਗਿ੍ਰਫ਼ਤਾਰ ਕੀਤਾ ਹੈ। ਘਟਨਾ 26 ਨਵੰਬਰ 2022 ਦੀ ਹੈ ਅਤੇ ਆਰੋਪੀ ਵੱਲੋਂ ਲਗਾਤਾਰ ਆਪਣੀ ਲੋਕੇਸ਼ਨ ਬਦਲੀ ਜਾ ਰਹੀ ਸੀ। ਸ਼ੰਕਰ ਇਕ ਇੰਟਰਨੈਸ਼ਨਲ ਕੰਪਨੀ ਵਿਚ ਕੰਮ ਕਰਦਾ ਸੀ ਅਤੇ ਘਟਨਾ ਤੋਂ ਬਾਅਦ ਕੰਪਨੀ ਨੇ ਉਸ ਨੂੰ ਨੌਕਰੀ ਤੋਂ ਵੀ ਹਟ ਦਿੱਤਾ ਹੈ। ਪੁਲਿਸ ਨੇ ਆਰੋਪੀ ਸ਼ੰਕਰ ਮਿਸ਼ਰਾ ਦੇ ਪਿਤਾ ਨੂੰ ਵੀ ਨੋਟਿਸ ਦਿੱਤਾ ਹੈ ਅਤੇ ਉਨ੍ਹਾਂ ਕਿਹਾ ਕਿ ਮੇਰੇ ਬੇਟੇ ’ਤੇ ਲਗਾਏ ਗਏ ਆਰੋਪ ਫਰਜ਼ੀ ਹਨ। ਉਨ੍ਹਾਂ ਦੱਸਿਆ ਕਿ ਪੀੜਤ ਨੇ ਮੁਆਵਜ਼ਾ ਮੰਗਿਆ ਸੀ ਅਤੇ ਅਸੀਂ ਉਹ ਦੇ ਦਿੱਤਾ ਸੀ। ਹੁਣ ਪਤਾ ਨਹੀਂ ਕੀ ਹੋਇਆ ਹੈ ਸ਼ਾਇਦ ਪੀੜਤ ਮਹਿਲਾ ਦੀ ਮੰਗ ਕੁੱਝ ਹੋਰ ਹੋਵੇਗੀ ਜੋ ਪੂਰੀ ਨਹੀਂ ਹੋ ਸਕੀ, ਜਿਸ ਕਾਰਨ ਉਹ ਨਾਰਾਜ਼ ਹੋ ਗਈ ਅਤੇ ਇਹ ਵੀ ਸੰਭਵ ਹੈ ਕਿ ਉਸ ਨੇ ਸਾਨੂੰ ਬਲੈਕਮੇਲ ਕਰਨ ਲਈ ਅਜਿਹਾ ਕੀਤਾ ਹੋਵੇ। ਆਰੋਪੀ ਦੇ ਪਿਤਾ ਨੇ ਕਿਹਾ ਕਿ ਸ਼ੰਕਰ ਥੱਕਿਆ ਹੋਇਆ ਸੀ ਅਤੇ ਫਲਾਈਟ ’ਚ ਉਸ ਨੂੰ ਡਰਿੰਕ ਦਿੱਤੀ ਗਈ, ਜਿਸ ਤੋਂ ਬਾਅਦ ਉੁਹ ਸੌਂ ਗਿਆ। ਜਦੋਂ ਉਹ ਜਾਗਿਆ ਤਾਂ ਏਅਰਲਾਈਨਜ਼ ਦੇ ਸਟਾਫ਼ ਨੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ। ਉਨ੍ਹਾਂ ਕਿਹਾ ਕਿ ਮੇਰਾ ਬੇਟਾ ਅਜਿਹਾ ਬਿਲਕੁਲ ਵੀ ਨਹੀਂ ਅਤੇ ਉਹ ਇਸ ਤਰ੍ਹਾਂ ਦੀ ਹਰਕਤ ਨਹੀਂ ਕਰ ਸਕਦਾ।
Check Also
ਹੁਣ 17 ਅਕਤੂਬਰ ਨੂੰ ਹੋਵੇਗਾ ਹਰਿਆਣਾ ਦੇ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਭਾਜਪਾ ਦੇ ਵੱਡੇ ਆਗੂ ਪਹੁੰਚਣਗੇ ਪੰਚਕੂਲਾ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਦੇ …