2.6 C
Toronto
Friday, November 7, 2025
spot_img
Homeਭਾਰਤਟੈਨਿਸ ਸਟਾਰ ਸਾਨੀਆ ਮਿਰਜ਼ਾ ਵੱਲੋਂ ਸੰਨਿਆਸ ਲੈਣ ਦਾ ਐਲਾਨ

ਟੈਨਿਸ ਸਟਾਰ ਸਾਨੀਆ ਮਿਰਜ਼ਾ ਵੱਲੋਂ ਸੰਨਿਆਸ ਲੈਣ ਦਾ ਐਲਾਨ

ਅਗਲੇ ਮਹੀਨੇ ਦੁਬਈ ’ਚ ਖੇਡੇਗੀ ਕੈਰੀਅਰ ਦਾ ਆਖਰੀ ਟੂਰਨਾਮੈਂਟ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਟੈਨਿਸ ਸਟਾਰ ਅਤੇ 6 ਵਾਰ ਦੀ ਗਰੈਂਡ ਸਲੈਮ ਜੇਤੂ ਸਾਨੀਆ ਮਿਰਜ਼ਾ ਨੇ ਅੱਜ ਟੈਨਿਸ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਿ ਦੁਬਈ ’ਚ ਖੇਡਿਆ ਜਾਣ ਵਾਲਾ ਡਬਲਿਊਟੀਏ ਟੂਰਨਾਮੈਂਟ ਉਨ੍ਹਾਂ ਦੇ ਕੈਰੀਅਰ ਦਾ ਆਖਰੀ ਟੂਰਨਾਮੈਂਟ ਹੋਵੇਗਾ। ਸਾਨੀਆ ਮਿਰਜ਼ਾ ਨੇ ਤਿੰਨ ਵਾਰ ਵੁਮੈਨ ਡਬਲਜ਼ ਦਾ ਗਰੈਂਡ ਸਲੈਮ ਅਤੇ ਤਿੰਨ ਮਿਕਸ ਡਬਲਜ਼ ਦਾ ਖਿਤਾਬ ਆਪਣੇ ਨਾਮ ਕੀਤੇ ਸਨ। ਉਹ ਇਸ ਮਹੀਨੇ ਆਸਟਰੇਲੀਆ ਓਪਨ ਦੇ ਡਬਲਜ਼ ’ਚ ਹਿੱਸਾ ਲਏਗੀ। ਸਾਨੀਆ ਨੇ 2009 ’ਚ ਆਸਟਰੇਲੀਅਨ ਓਪਨ ’ਚ ਮਿਸਕਸ ਡਬਲਜ਼ ਦਾ ਪਹਿਲਾ ਗਰੈਂਡ ਸਲੈਮ ਜਿੱਤਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 2012 ’ਚ ਫਰੈਂਚ ਓਪਨ ’ਚ ਵੀ ਮਿਕਸ ਡਬਲਜ਼ ਦਾ ਖਿਤਾਬ ਜਿੱਤਿਆ ਅਤੇ ਇਸ ਤੋਂ ਬਾਅਦ ਉਨ੍ਹਾਂ 2015 ’ਚ ਵਿੰਬਲਡਨ ਦਾ ਵੁਮੈਨ ਡਬਲਜ਼ ਦਾ ਖਿਤਾਬ ਜਿੱਤਿਆ। ਇਸ ਸਾਲ ਸਾਨੀਆ ਨੇ ਯੂਐਸ ਓਪਨ ਦਾ ਖਿਤਾਬ ਵੀ ਆਪਣੇ ਨਾਮ ਕੀਤਾ ਸੀ। ਵੁਮੈਨ ਡਬਲਜ਼ ’ਚ ਤੀਜਾ ਗਰੈਂਡ ਸਲੈਮ ਉਨ੍ਹਾਂ ਨੇ 2016 ’ਚ ਆਸਟਰੇਲੀਆ ਓਪਨ ’ਚ ਜਿੱਤਿਆ ਸੀ ਜਦਕਿ ਮਿਕਸਡ ਡਬਲਜ਼ ਦਾ ਤੀਜਾ ਗਰੈਂਡ ਸਲੈਮ 2014 ’ਚ ਯੂਐਸ ਓਪਨ ’ਚ ਜਿੱਤਿਆ ਸੀ। ਧਿਆਨ ਰਹੇ ਕਿ ਸਾਨੀਆ ਮਿਰਜ਼ਾ ਨੇ ਪਿਛਲੇ ਸਾਲ ਵੀ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ ਪੰ੍ਰਤੂ ਸੱਟ ਲੱਗਣ ਕਾਰਨ ਉਨ੍ਹਾਂ ਆਪਣਾ ਐਲਾਨ ਵਾਪਸ ਲਿਆ ਸੀ। ਸਾਨੀਆ ਮਿਜ਼ਰਾ ਨੇ ਪਾਕਿਸਤਾਨੀ ਕ੍ਰਿਕਟਰ ਸ਼ੋਇਬ ਮਲਿਕ ਨਾਲ ਵਿਆਹ ਕਰਵਾਇਆ ਸੀ ਅਤੇ ਲੰਘੇ ਦਿਨੀਂ ਉਨ੍ਹਾਂ ਦੇ ਤਲਾਕ ਲੈਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ।

 

RELATED ARTICLES
POPULAR POSTS