4 C
Toronto
Saturday, October 17, 2026
spot_img
Homeਭਾਰਤਇੰਗਲੈਂਡ ਨੂੰ 246 ਦੌੜਾਂ ਨਾਲ ਹਰਾ ਕੇ ਭਾਰਤ ਟੈਸਟ ਸੀਰੀਜ਼ 'ਚ 1-0...

ਇੰਗਲੈਂਡ ਨੂੰ 246 ਦੌੜਾਂ ਨਾਲ ਹਰਾ ਕੇ ਭਾਰਤ ਟੈਸਟ ਸੀਰੀਜ਼ ‘ਚ 1-0 ਨਾਲ ਅੱਗੇ

ਇੰਗਲੈਂਡ ਨੂੰ 246 ਦੌੜਾਂ ਨਾਲ ਹਰਾ ਕੇ ਭਾਰਤ ਟੈਸਟ ਸੀਰੀਜ਼ ‘ਚ 1-0 ਨਾਲ ਅੱਗੇਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਗਏ ਦੂਜੇ ਟੈਸਟ ਕ੍ਰਿਕਟ ਮੁਕਾਬਲੇ ਵਿਚ ਭਾਰਤੀ ਕ੍ਰਿਕਟ ਟੀਮ ਨੇ ਇੰਗਲੈਂਡ ਨੂੰ 246 ਦੌੜਾਂ ਦੇ ਵੱਡੇ ਅੰਤਰ ਨਾਲ ਹਰਾ ਦਿੱਤਾ। ਇੰਝ ਇਸ ਸੀਰੀਜ਼ ਵਿਚ ਭਾਰਤ 1-0 ਨਾਲ ਅੱਗੇ ਹੋ ਗਿਆ ਹੈ। ਮੈਚ ਦੇ ਆਖਰੀ ਦਿਨ ਜਦੋਂ ਭਾਰਤੀ ਟੀਮ ਮੈਦਾਨ ‘ਚ ਉਤਰੀ ਤਦ ਉਹਨਾਂ ਨੂੰ ਜਿੱਤ ਲਈ 8 ਵਿਕਟਾਂ ਦੀ ਲੋੜ ਸੀ ਤੇ ਭਾਰਤੀ ਗੇਂਦਬਾਜ਼ਾਂ ਨੇ ਕਮਾਲ ਕਰਦਿਆਂ ਦੁਪਹਿਰ ਤੱਕ ਹੀ ਇੰਗਲੈਂਡ ਨੂੰ ਆਊਟ ਕਰ ਦਿੱਤਾ। ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਚੱਲੇ ਵਧਾਈ ਦੇ ਕੁਮੈਂਟਾਂ ਵਿਚ ਇਕ ਕੁਮੈਂਟ ਸਭ ਤੋਂ ਵੱਧ ਸ਼ੇਅਰ ਹੋਇਆ, ਜਿਸ ਵਿਚ ਲਿਖਿਆ ਗਿਆ ਸੀ ਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਨੋਟ ਬਦਲਾਉਣ ਲਈ ਬੈਂਕ ਜਾਣ ਦੀ ਕਾਹਲੀ ਸੀ, ਇਸ ਲਈ ਉਸ ਨੇ ਫਟਾਫਟ ਇੰਗਲੈਂਡ ਦੇ ਖਿਡਾਰੀ ਆਊਟ ਕਰ ਦਿੱਤੇ।

RELATED ARTICLES
POPULAR POSTS