11.2 C
Toronto
Sunday, May 3, 2026
spot_img
Homeਭਾਰਤਲੱਦਾਖ ’ਚ ਫੌਜੀ ਜਵਾਨਾਂ ਦੀ ਗੱਡੀ ਨਦੀ ’ਚ ਡਿੱਗੀ

ਲੱਦਾਖ ’ਚ ਫੌਜੀ ਜਵਾਨਾਂ ਦੀ ਗੱਡੀ ਨਦੀ ’ਚ ਡਿੱਗੀ

7 ਫੌਜੀ ਜਵਾਨਾਂ ਦੀ ਹੋਈ ਮੌਤ, ਕਈ ਜਵਾਨ ਗੰਭੀਰ ਰੂਪ ਵਿਚ ਹੋਏ ਜ਼ਖਮੀ
ਲੱਦਾਖ/ਬਿਊਰੋ ਨਿਊਜ਼ : ਲੱਦਾਖ ਦੇ ਤੁਰਤੁਕ ਸੈਕਟਰ ’ਚ ਫੌਜ ਦੀ ਗੱਡੀ ਦੇ ਨਦੀ ਵਿਚ ਡਿੱਗ ਜਾਣ ਕਾਰਨ ਇਕ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ’ਚ 7 ਫੌਜੀ ਜਵਾਨਾਂ ਦੀ ਮੌਤ ਹੋ ਗਈ ਅਤੇ ਕਈ ਫੌਜੀ ਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਇੰਡੀਅਨ ਆਰਮੀ ਦੇ ਬਿਆਨ ਅਨੁਸਾਰ 26 ਜਵਾਨਾਂ ਦੀ ਟੁਕੜੀ ਪਰਤਾਪੁਰ ਤੋਂ ਹਨੀਫ਼ ਸਬ ਸੈਕਟਰ ਦੀ ਫਾਰਵਰਡ ਪੋਸਟ ’ਤੇ ਜਾ ਰਹੀ ਸੀ। ਸਵੇਰੇ 9 ਵਜੇ ਥੋਇਸੇ ਤੋਂ ਲਗਭਗ 25 ਕਿਲੋਮੀਟਰ ਦੂਰ ਫੌਜੀ ਵਾਹਨ ਤਿਲਕ ਕੇ ਸਯੋਕ ਨਦੀ ’ਚ ਜਾ ਡਿੱਗਿਆ। ਜ਼ਖਮੀ ਹਾਲਤ ਵਿਚ 26 ਫੌਜੀ ਜਵਾਨਾਂ ਨੂੰ ਉਥੋਂ ਕੱਢ ਕੇ ਆਰਮੀ ਫੀਲਡ ਹਸਪਤਾਲ ਲਿਜਾਇਆ ਗਿਆ, ਜਿੱਥੇ ਗੰਭੀਰਾਂ ਸੱਟਾਂ ਲੱਗਣ 7 ਫੌਜੀ ਜਵਾਨਾਂ ਦੀ ਮੌਤ ਹੋ ਗਈ। ਲੇਹ ਤੋਂ ਪਰਤਾਪੁਰ ਦੇ ਲਈ ਫੌਜ ਦੀ ਸਰਜੀਕਲ ਟੀਮ ਰਵਾਨਾ ਕਰ ਦਿੱਤੀ ਗਈ ਹੈ। ਗੰਭੀਰ ਰੂਪ ਵਿਚ ਜਖ਼ਮੀ ਹੋਏ ਫੌਜੀ ਜਵਾਨਾਂ ਨੂੰ ਹਵਾਈ ਫੌਜ ਦੀ ਮਦਦ ਨਾਲ ਵੈਸਟਰਨ ਕਮਾਂਡ ਹਸਪਤਾਲ ਭੇਜਿਆ ਜਾ ਰਿਹਾ ਹੈ।

 

RELATED ARTICLES
POPULAR POSTS