Breaking News
Home / ਭਾਰਤ / ਚਾਰਾਘੁਟਾਲਾ :ਲਾਲੂ ਦੋਸ਼ੀਕਰਾਰ

ਚਾਰਾਘੁਟਾਲਾ :ਲਾਲੂ ਦੋਸ਼ੀਕਰਾਰ

3 ਜਨਵਰੀ ਨੂੰ ਸੁਣਾਈ ਜਾਵੇਗੀ ਸਜ਼ਾ
ਰਾਂਚੀ : ਸੀਬੀਆਈਦੀਵਿਸ਼ੇਸ਼ਅਦਾਲਤ ਨੇ 21 ਸਾਲਪੁਰਾਣੇ ਚਾਰਾਘੁਟਾਲਾਮਾਮਲੇ ਵਿੱਚਬਿਹਾਰ ਦੇ ਸਾਬਕਾ ਮੁੱਖ ਮੰਤਰੀ ਤੇ ਰਾਸ਼ਟਰੀਜਨਤਾਦਲ (ਆਰਜੇਡੀ) ਮੁਖੀਲਾਲੂ ਪ੍ਰਸਾਦਯਾਦਵ ਤੇ 15 ਹੋਰਨਾਂ ਨੂੰ ਦੋਸ਼ੀਕਰਾਰਦਿੱਤਾ ਹੈ। ਅਦਾਲਤ ਨੇ ਸਾਬਕਾ ਮੁੱਖ ਮੰਤਰੀਜਗਨਨਾਥਮਿਸ਼ਰਾਸਮੇਤ ਛੇ ਜਣਿਆਂ ਨੂੰ ਬਰੀਕਰਦਿੱਤਾ ਹੈ। ਫ਼ੈਸਲੇ ਤੋਂ ਫ਼ੌਰੀ ਮਗਰੋਂ ਪੁਲਿਸ ਨੇ ਲਾਲੂ ਨੂੰ ਹਿਰਾਸਤਵਿੱਚਲੈਲਿਆ। ਦੋਸ਼ੀਆਂ ਲਈ ਸਜ਼ਾ ਦਾਐਲਾਨਤਿੰਨਜਨਵਰੀ ਨੂੰ ਕੀਤਾਜਾਵੇਗਾ। ਅਦਾਲਤਵੱਲੋਂ ਸੁਣਾਇਆਫ਼ੈਸਲਾਆਰਜੇਡੀਲਈਵੱਡਾਝਟਕਾ ਹੈ। ਚਾਰਾਘੁਟਾਲੇ ਨਾਲਜੁੜਿਆ ਇਹ ਮਾਮਲਾਸਾਲ 1991 ਤੋਂ 1994 ਦਰਮਿਆਨਦਿਓਗੜ੍ਹ ਟਰੈਜ਼ਰੀਵਿਚੋਂ ਧੋਖੇ ਨਾਲ 89.27 ਲੱਖਰੁਪਏ ਕਢਾਏ ਜਾਣਨਾਲਸਬੰਧਤ ਹੈ। ਆਰਜੇਡੀ ਆਗੂ ਰਘੂਵੰਸ਼ਪ੍ਰਸਾਦ ਸਿੰਘ ਨੇ ਕਿਹਾ ਕਿ ਉਹ ਫ਼ੈਸਲੇ ਖ਼ਿਲਾਫ਼ਹਾਈਕੋਰਟਜਾਣਗੇ। ਇਸ ਤੋਂ ਪਹਿਲਾਂ ਵਿਸ਼ੇਸ਼ਸੀਬੀਆਈ ਜੱਜ ਸ਼ਿਵਪਾਲਯਾਦਵ ਨੇ ਖਚਾਖੱਚ ਭਰੀਅਦਾਲਤਵਿੱਚਜਿਵੇਂ ਹੀ ਸਾਬਕਾ ਮੁੱਖ ਮੰਤਰੀਲਾਲੂ ਪ੍ਰਸਾਦਯਾਦਵ ਤੇ 15 ਹੋਰਨਾਂ ਨੂੰ ਦੋਸ਼ੀਐਲਾਨਿਆ ਤਾਂ ਪੁਲਿਸ ਨੇ ਇਨ੍ਹਾਂ ਨੂੰ ਫ਼ੌਰੀ ਹਿਰਾਸਤਵਿੱਚਲੈਲਿਆ। ਇਸ ਮੌਕੇ ਲਾਲੂ ਯਾਦਵ (69) ਦਾ ਪੁੱਤਰ ਤੇ ਬਿਹਾਰਅਸੈਂਬਲੀਵਿੱਚਵਿਰੋਧੀਧਿਰਦਾ ਆਗੂ ਤੇਜੱਸਵੀਯਾਦਵਵੀਅਦਾਲਤਵਿੱਚ ਮੌਜੂਦ ਸੀ। ਸੀਬੀਆਈਸੂਤਰਾਂ ਮੁਤਾਬਕਲਾਲੂ ਤੇ ਹੋਰਨਾਂ ਨੂੰ ਬਿਰਸਾ ਮੁੰਡਾਜੇਲ੍ਹ ਲਿਜਾਇਆ ਗਿਆ ਹੈ। ਇਹਤਿਆਤਵਜੋਂ ਜੇਲ੍ਹ ਦੀਸੁਰੱਖਿਆਵਧਾਦਿੱਤੀ ਗਈ ਹੈ। ਵਿਸ਼ੇਸ਼ਅਦਾਲਤ ਨੇ ਜਗਨਨਾਥਮਿਸ਼ਰਾ(80) ਸਮੇਤਪੰਜਹੋਰਨਾਂ ਲੋਕਲੇਖਾਕਮੇਟੀ ਦੇ ਸਾਬਕਾਚੇਅਰਮੈਨਧਰੁਵਭਗਤ, ਸਾਬਕਾਆਈਆਰਐਸਅਧਿਕਾਰੀ ਏ.ਸੀ.ਚੌਧਰੀ, ਚਾਰਾਸਪਲਾਈਕਰਨਵਾਲੇ ਸਰਸਵਤੀਚੰਦਰਾ ਤੇ ਸਾਧਨਾ ਸਿੰਘ ਤੇ ਸਾਬਕਾਮੰਤਰੀਵਿਦਿਆਸਾਗਰਨਿਸ਼ਾਦ ਨੂੰ ਦੋਸ਼ਾਂ ਤੋਂ ਬਰੀਕਰਦਿੱਤਾ। ਜਿਨ੍ਹਾਂ 15 ਹੋਰਨਾਂ ਨੂੰ ਸਾਬਕਾ ਮੁੱਖ ਮੰਤਰੀਨਾਲਦੋਸ਼ੀਕਰਾਰਦਿੱਤਾ ਗਿਆ ਹੈ ਉਨ੍ਹਾਂ ਵਿੱਚਜਗਦੀਸ਼ਸ਼ਰਮਾ ਤੇ ਆਰ.ਕੇ.ਰਾਣਾ, ਆਈਏਐਸ ਅਧਿਕਾਰੀਬੈੱਕਜੂਲੀਅਸ, ਫੂਲਚੰਦ ਸਿੰਘ ਤੇ ਮਹੇਸ਼ਪ੍ਰਸ਼ਾਦਅਤੇ ਹੋਰਸ਼ਾਮਲ ઠਹਨ।
ਲਾਲੂ ਯਾਦਵਦੀਧੀਖ਼ਿਲਾਫ਼ਵੀਚਾਰਜਸ਼ੀਟਦਾਖ਼ਲ
ਨਵੀਂ ਦਿੱਲੀ:?ਰਾਸ਼ਟਰੀਜਨਤਾਦਲ ਦੇ ਮੁਖੀਲਾਲੂ ਪ੍ਰਸਾਦਦੀਧੀਮੀਸਾਭਾਰਤੀਅਤੇ ਉਸ ਦੇ ਪਤੀਸ਼ੈਲੇਸ਼ਕੁਮਾਰਖ਼ਿਲਾਫ਼ਕਾਲੇ ਧਨ ਨੂੰ ਸਫ਼ੇਦਬਣਾਉਣ ਦੇ ਦੋਸ਼ਹੇਠਐਨਫੋਰਸਮੈਂਟਡਾਇਰੈਕਟੋਰੇਟ (ਈਡੀ) ਨੇ ਚਾਰਜਸ਼ੀਟਦਾਖ਼ਲਕਰਦਿੱਤੀ ਹੈ। ਇਸ ਤੋਂ ਪਹਿਲਾਂ ਜਾਂਚ ਏਜੰਸੀ ਨੇ ਦਿੱਲੀ ਦੇ ਫਾਰਮ ਹਾਊਸ ਨੂੰ ਕੁਰਕਕਰਲਿਆ ਸੀ। ਈਡੀਦਾਦੋਸ਼ ਹੈ ਕਿ ਇਹ ਫਾਰਮ ਹਾਊਸ 2008-09 ਵਿਚ 1.2 ਕਰੋੜਰੁਪਏ ਦੇ ਕਾਲੇ ਧਨਦੀਵਰਤੋਂ ਕਰਦਿਆਂ ਖ਼ਰੀਦਿਆ ਗਿਆ ਸੀ।

Check Also

ਭਾਰਤ ’ਚ ਕਮਰਸ਼ੀਅਲ ਗੈਸ ਸਿਲੰਡਰ 19 ਰੁਪਏ ਹੋਇਆ ਸਸਤਾ

ਰਸੋਈ ਗੈਸ ਦੀਆਂ ਕੀਮਤਾਂ ’ਚ ਕੋਈ ਬਦਲਾਅ ਨਹੀਂ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਤੇਲ ਮਾਰਕੀਟਿੰਗ …