Home / ਭਾਰਤ / ਸਾਊਦੀ ਅਰਬ ਦੀਆਂ ਮਹਿਲਾਵਾਂ ਦੇ ਹੱਕ ਵਿਚ ਹੋਇਆ ਇਤਿਹਾਸਕ ਫੈਸਲਾ

ਸਾਊਦੀ ਅਰਬ ਦੀਆਂ ਮਹਿਲਾਵਾਂ ਦੇ ਹੱਕ ਵਿਚ ਹੋਇਆ ਇਤਿਹਾਸਕ ਫੈਸਲਾ

ਆਪਣੀ ਮਰਜ਼ੀ ਨਾਲ ਕਰ ਸਕਣਗੀਆਂ ਯਾਤਰਾ
ਨਵੀਂ ਦਿੱਲੀ/ਬਿਊਰੋ ਨਿਊਜ਼
ਸਾਊਦੀ ਅਰਬ ਦੀ ਸਰਕਾਰ ਨੇ ਮਹਿਲਾਵਾਂ ਦੇ ਹੱਕ ਵਿਚ ਇਤਿਹਾਸਕ ਫੈਸਲਾ ਸੁਣਾਇਆ ਹੈ। ਫੈਸਲੇ ਮੁਤਾਬਕ ਹੁਣ ਸਾਊਦੀ ਅਰਬ ਦੀਆਂ ਮਹਿਲਾਵਾਂ ਕਿਸੇ ਪੁਰਸ਼ ਗਾਰਡੀਅਨ ਦੀ ਇਜ਼ਾਜਤ ਦੇ ਬਿਨਾ ਵੀ ਵਿਦੇਸ਼ ਯਾਤਰਾ ਕਰ ਸਕਣਗੀਆਂ। ਮਹਿਲਾਵਾਂ ‘ਤੇ ਅਜਿਹੀ ਪਾਬੰਦੀ ਕਾਰਨ ਅੰਤਰਰਾਸ਼ਟਰੀ ਪੱਧਰ ‘ਤੇ ਸਾਊਦੀ ਅਰਬ ਆਲੋਚਨਾਵਾਂ ਦਾ ਸ਼ਿਕਾਰ ਹੋ ਰਿਹਾ ਸੀ। ਇਸ ਇਤਿਹਾਸਕ ਫੈਸਲੇ ਤੋਂ ਬਾਅਦ ਹੁਣ ਪੁਰਾਣੀ ਸੁਰੱਖਿਆ ਪ੍ਰਣਾਲੀ ਖਤਮ ਹੋ ਜਾਵੇਗੀ। ਇਸ ਤੋਂ ਪਹਿਲਾਂ ‘ਗਾਰਡੀਅਨ ਸਿਸਟਮ’ ਤਹਿਤ ਮਹਿਲਾਵਾਂ ਨੂੰ ਕਾਨੂੰਨੀ ਰੂਪ ਨਾਲ ਸਥਾਈ ਤੌਰ ‘ਤੇ ਮਾਈਨਰ ਮੰਨਿਆ ਜਾਂਦਾ ਸੀ। ਜਿਸਦੇ ਚਲਦਿਆਂ ਉਸਦੇ ਪਤੀ, ਪਿਤਾ ਜਾਂ ਪੁਰਸ਼ ਰਿਸ਼ਤੇਦਾਰ ਨੂੰ ਮਹਿਲਾਵਾਂ ‘ਤੇ ਮਨਮਾਨੀ ਤਰੀਕੇ ਨਾਲ ਆਪਣੇ ਅਧਿਕਾਰ ਜਮਾਉਣ ਦਾ ਹੱਕ ਸੀ। ਜ਼ਿਕਰਯੋਗ ਹੈ ਕਿ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਸੱਤਾ ਵਿਚ ਆਉਣ ਨਾਲ ਇੱਥੋਂ ਦੀਆਂ ਮਹਿਲਾਵਾਂ ਨੂੰ ਕਈ ਹੱਕ ਮਿਲੇ ਹਨ।

Check Also

ਅਦਾਕਾਰ ਸੈਫ ਅਲੀ ਖ਼ਾਨ ਨੂੰ ਲੀਲਾਵਤੀ ਹਸਪਤਾਲ ’ਚੋਂ ਛੁੱਟੀ ਮਿਲੀ

ਸੈਫ ’ਤੇ ਲੰਘੇ ਦਿਨੀਂ ਹਮਲਾਵਰ ਵੱਲੋਂ ਚਾਕੂ ਨਾਲ ਕੀਤਾ ਗਿਆ ਸੀ ਹਮਲਾ ਮੁੰਬਈ/ਬਿਊਰੋ ਨਿਊਜ਼ : …