Breaking News
Home / ਭਾਰਤ / ਚੌਥੀ ਵਾਰ ਮਨੋਹਰ ਪਾਰੀਕਰ ਬਣੇ ਗੋਆ ਦੇ ਮੁੱਖ ਮੰਤਰੀ

ਚੌਥੀ ਵਾਰ ਮਨੋਹਰ ਪਾਰੀਕਰ ਬਣੇ ਗੋਆ ਦੇ ਮੁੱਖ ਮੰਤਰੀ

ਨਵੀਂ ਦਿੱਲੀ : ਗੋਆ ਵਿਚ ਭਾਰਤੀ ਜਨਤਾ ਪਾਰਟੀ ਨੇ ਆਪਣੀ ਸਰਕਾਰ ਬਣਾ ਲਈ ਹੈ। ਇਸ ਦੌਰਾਨ ਮਨੋਹਰ ਪਾਰੀਕਰ ਨੇ ਚੌਥੀ ਵਾਰ ਗੋਆ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਹੈ। ਐਮਜੀਪੀ ਦੇ ਮਨੋਹਰ ਅਜਗਾਂਵਕਰ ਅਤੇ ਅਜ਼ਾਦ ਵਿਧਾਇਕ ਰੋਹਨ ਖੁੰਟੇ ਨੇ ਵੀ ਗੋਆ ਸਰਕਾਰ ਵਿਚ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਹੈ। ਸਹੁੰ ਚੁੱਕਣ ਤੋਂ ਬਾਅਦ ਪਰੀਕਰ ਨੇ ਕਿਹਾ ਕਿ ਭਾਜਪਾ ਨੂੰ ਸਰਕਾਰ ਬਣਾਉਣ ਲਈ ਜਿਹੜੇ ਵਿਧਾਇਕਾਂ ਨੇ ਸਮਰਥਨ ਦਿੱਤਾ ਹੈ, ਉਹ ਸਿਰਫ ਵਿਕਾਸ ਲਈ ਹੈ। ਕੋਈ ਵੀ ਵਿਧਾਇਕ ਕਾਂਗਰਸ ਨੂੰ ਸਮਰਥਨ ਨਹੀਂ ਦੇਣਾ ਚਾਹੁੰਦਾ ਸੀ। ਜ਼ਿਕਰਯੋਗ ਹੈ ਕਿ ਗੋਆ ਵਿਚ ਸਪੱਸ਼ਟ ਬਹੁਮਤ ਕਿਸੇ ਵੀ ਪਾਰਟੀ ਨੂੰ ਨਹੀਂ ਮਿਲਿਆ ਸੀ। ਮਨੋਹਰ ਪਾਰੀਕਰ ਨੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਤੋਂ ਤਿੰਨ ਬਾਅਦ ਹੀ ਬਹੁਮਤ ਹਾਸਲ ਕਰ ਲਿਆ ਹੈ।
ਮਨੀਪੁਰ ‘ਚ ਪਹਿਲੀ ਵਾਰ ਬਣੀ ਭਾਜਪਾ ਦੀ ਸਰਕਾਰ
ਇੰਫਾਲ : ਇਤਿਹਾਸ ਵਿਚ ਪਹਿਲੀ ਵਾਰ ਭਾਜਪਾ ਨੇ ਮਨੀਪੁਰ ਵਿਚ ਸਰਕਾਰ ਬਣਾਈ ਹੈ। ਭਾਜਪਾ ਆਗੂ ਬੀਰੇਨ ਸਿੰਘ ਨੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਹੈ। ਰਾਜਪਾਲ ਨਜ਼ਮਾ ਹੈਪਤੁੱਲ੍ਹਾ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਬੀਰੇਨ ਸਿੰਘ ਨਾਲ ਯੂਮਨਾਮ ਜੈਕੁਮਾਰ ਨੇ ਡਿਪਟੀ ਮੁੱਖ ਮੰਤਰੀ ਦੇ ਅਹੁਦੇ ਦੀ ਚੁੱਕੀ ਹੈ। ਬੀਰੇਨ ਸਿੰਘ ਫੁੱਟਬਾਲਰ ਵੀ ਰਹੇ ਅਤੇ ਬਾਅਦ ਵਿਚ ਪੱਤਰਕਾਰਤਾ ਨਾਲ ਵੀ ਜੁੜੇ ਰਹੇ। ਜ਼ਿਕਰਯੋਗ ਹੈ ਕਿ ਮਨੀਪੁਰ ਵਿਚ ਕਾਂਗਰਸ ਪਾਰਟੀ ਨੂੰ ਵੱਧ ਸੀਟਾਂ ਮਿਲੀਆਂ ਸਨ ਪਰ ਭਾਜਪਾ ਨੇ ਉਲਟਫੇਰ ਕਰਦਿਆਂ ਹੋਰ ਵਿਧਾਇਕਾਂ ਨੂੰ ਨਾਲ ਲੈ ਕੇ ਆਪਣੀ ਸਰਕਾਰ ਬਣਾ ਲਈ ਹੈ। ਇਸ ਨੂੰ ਲੈ ਕੇ ਕਾਂਗਰਸ ਨੇ ਵਿਧਾਇਕਾਂ ਦੀ ਖਰੀਦੋ ਫਰੋਖਤ ਦਾ ਇਲਜ਼ਾਮ ਭਾਜਪਾ ‘ਤੇ ਲਾਇਆ। ਲੰਘੇ ਕੱਲ੍ਹ ਗੋਆ ਵਿਚ ਵੀ ਭਾਜਪਾ ਨੇ ਆਪਣੀ ਸਰਕਾਰ ਬਣਾ ਲਈ ਸੀ। ਜ਼ਿਕਰਯੋਗ ਹੈ ਯੂਪੀ ਵਿਚ ਭਾਜਪਾ ਨੇ ਵੱਡੀ ਜਿੱਤ ਦਰਜ ਕੀਤੀ ਹੈ ਪਰ ਹਾਲੇ ਤੱਕ ਮੁੱਖ ਮੰਤਰੀ ਬਾਰੇ ਫੈਸਲਾ ਨਹੀਂ ਹੋ ਸਕਿਆ।

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …