27.2 C
Toronto
Sunday, October 5, 2025
spot_img
Homeਭਾਰਤਸੀ.ਬੀ.ਐਸ.ਈ. ਨੇ 10ਵੀਂ ਜਮਾਤ ਦੇ ਨਤੀਜੇ ਐਲਾਨੇ

ਸੀ.ਬੀ.ਐਸ.ਈ. ਨੇ 10ਵੀਂ ਜਮਾਤ ਦੇ ਨਤੀਜੇ ਐਲਾਨੇ

500 ‘ਚੋਂ 499 ਨੰਬਰ ਲੈ ਕੇ ਚਾਰ ਵਿਦਿਆਰਥੀ ਬਣੇ ਟੌਪਰ
ਹੌਸਲੇ ਨੂੰ ਸਲਾਮ : ਹਾਦਸੇ ਤੋਂ ਬਾਅਦ ਹਿੱਲਣ-ਜੁੱਲਣ ‘ਚ ਵੀ ਅਸਮਰਥ ਖੁਸ਼ੀ ਨੇ 10ਵੀਂ ਦੀ ਦਿੱਤੀ ਸੀ ਪ੍ਰੀਖਿਆ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੀ.ਬੀ.ਐਸ.ਈ. ਨੇ ਦਸਵੀਂ ਦੇ ਨਤੀਜਿਆਂ ਦਾ ਅੱਜ ਐਲਾਨ ਕਰ ਦਿੱਤਾ। ਜਾਰੀ ਕੀਤੇ ਗਏ 10ਵੀਂ ਦੇ ਨਤੀਜਿਆਂ ਵਿਚ ਹਰਿਆਣਾ ਦੇ ਗੁੜਗਾਓਂ ਤੋਂ ਪਰਖਰ ਮਿੱਤਲ, ਉਤਰ ਪ੍ਰਦੇਸ਼ ਦੇ ਬਿਜਨੌਰ ਤੋਂ ਰਿਮਜ਼ਿਮ ਅਗਰਵਾਲ ਤੇ ਸ਼ਾਮਲੀ ਤੋਂ ਨੰਦਨੀ ਗਰਗ ਅਤੇ ਕੇਰਲ ਦੇ ਕੋਚੀ ਤੋਂ ਸ਼੍ਰੀ ਲਕਸ਼ਮੀ ਨੇ 500 ਵਿਚੋਂ 499 ਅੰਕ ਪ੍ਰਾਪਤ ਕਰ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਵਾਰ ਸੀ.ਬੀ.ਐਸ.ਈ. ਦੀ 10ਵੀਂ ਦੀ ਪ੍ਰੀਖਿਆ ਵਿਚੋਂ 86.70 ਫ਼ੀਸਦੀ ਵਿਦਿਆਰਥੀ ਪਾਸ ਹੋਏ। ਕੁੜੀਆਂ ਦਾ ਪਾਸ ਫ਼ੀਸਦੀ 88.67 ਜਦਕਿ ਮੁੰਡਿਆਂ ਦਾ 85.32 ਹੈ। ਇਸ ਸਾਲ 27,476 ਵਿਦਿਆਰਥੀ ਅਜਿਹੇ ਹਨ ਜਿਨ੍ਹਾਂ 95 ਫ਼ੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ।

 

ਬਰਨਾਲਾ ਦੀ ਤਰਣਪ੍ਰੀਤ ਨੇ ਦੇਸ਼ ਵਿਚੋਂ ਪ੍ਰਾਪਤ ਕੀਤਾ ਤੀਜਾ ਸਥਾਨ
ਬਰਨਾਲਾ : ਸੀ. ਬੀ. ਐੱਸ. ਈ.ਦੀ 10ਵੀਂ ਦੀ ਪ੍ਰੀਖਿਆ ਵਿਚ ਆਲ ਇੰਡੀਆ ‘ਚ ਤੀਸਰਾ ਅਤੇ ਜ਼ਿਲ੍ਹਾ ਬਰਨਾਲਾ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਤਰਣਪ੍ਰੀਤ ਕੌਰ ਦਾ ਸੁਪਨਾ ਆਈ. ਏ. ਐੱਸ. ਬਣ ਕੇ ਦੇਸ਼ ਦੀ ਸੇਵਾ ਕਰਨਾ ਹੈ। ਉਸ ਨੇ ਦੱਸਿਆ ਕਿ ਉਸ ਨੂੰ ਟਾਪ ਕਰਨਾ ਇਕ ਸੁਪਨੇ ਦੀ ਤਰ੍ਹਾਂ ਲੱਗ ਰਿਹਾ ਹੈ। ਪਿੰਡ ਵਜੀਦਕੇ ਖੁਰਦ ਦੀ ਨਿਵਾਸੀ ਤਰਣਪ੍ਰੀਤ ਦੇ ਪਿਤਾ ਤ੍ਰਿਲੋਚਨ ਸਿੰਘ ਕਿਸਾਨ ਅਤੇ ਮਾਤਾ ਹਰਪ੍ਰੀਤ ਕੌਰ ਘਰੇਲੂ ਮਹਿਲਾ ਹੈ। ਤਰਣਪ੍ਰੀਤ ਦੀ ਮਾਤਾ 12ਵੀਂ ਪਾਸ ਅਤੇ ਪਿਤਾ ਅੰਡਰ ਮੈਟ੍ਰਿਕ ਹੋਣ ਦੇ ਬਾਵਜੂਦ ਉਸ ਨੇ ਬਿਨਾਂ ਕਿਸੇ ਟਿਊਸ਼ਨ ਦੇ ਸੈਲਫ ਸਟੱਡੀ ਕਰਕੇ ਇਹ ਮੁਕਾਮ ਹਾਸਿਲ ਕੀਤਾ ਹੈ। ਤਰਣਪ੍ਰੀਤ ਦਾ ਕਹਿਣਾ ਹੈ ਕਿ ਉਹ ਗ੍ਰੈਜੂਏਸ਼ਨ ਕਰਨ ਦੇ ਬਾਅਦ ਸਿਵਲ ਸਰਵਿਸਿਜ਼ ਦੀ ਪ੍ਰੀਖਿਆ ਦੇਵੇਗੀ। ਆਈ. ਏ. ਐੱਸ. ਅਧਿਕਾਰੀ ਬਣ ਕੇ ਗਰੀਬ ਤੇ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰਨਾ ਹੀ ਉਸ ਦੀ ਜ਼ਿੰਦਗੀ ਦਾ ਮਕਸਦ ਹੈ।

RELATED ARTICLES
POPULAR POSTS