ਹੋਰ ਸਮਝੌਤਿਆਂ ‘ਤੇ ਵੀ ਹੋਏ ਦਸਤਖਤ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਲੇ ਧਨ ‘ਤੇ ਸਵਿਟਜ਼ਰਲੈਂਡ ਭਾਰਤ ਦੀ ਮਦਦ ਕਰਨ ਲਈ ਤਿਆਰ ਹੋ ਗਿਆ ਹੈ। ਸਵਿਟਜ਼ਰਲੈਂਡ ਦੀ ਰਾਸ਼ਟਰਪਤੀ ਡੋਰਿਸ ਲਿਓਥਰਡ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਲਾਕਾਤ ਤੋਂ ਬਾਅਦ ਹੋਰ ਸਮਝੌਤਿਆਂ ‘ਤੇ ਵੀ ਦਸਤਖਤ ਹੋਏ ਹਨ। ਸਵਿਟਜ਼ਰਲੈਂਡ ਤੇ ਭਾਰਤ ਵਿਚਕਾਰ ਸੂਚਨਾਵਾਂ ਦੇ ਆਟੋਮੈਟਿਕ ਐਕਸਚੇਂਜ ‘ਤੇ ਸਮਝੋਤਾ ਹੋਇਆ ਹੈ। ਇਸ ਸਮਝੌਤੇ ਦੇ ਤਹਿਤ 2019 ਤੋਂ ਪਹਿਲਾਂ ਕਾਲੇ ਧਨ, ਵਿਦੇਸ਼ ਵਿਚ ਜਮ੍ਹਾਂ ਪੈਸਾ ਤੇ ਸਵਿਟਜ਼ਰਲੈਂਡ ਵਿਚ ਪ੍ਰਾਪਰਟੀ ਦੀ ਖਰੀਦਦਾਰੀ ਨਾਲ ਸਬੰਧਿਤ ਸੂਚਨਾਵਾਂ ਦੀ ਅਦਲਾ-ਬਦਲੀ ਸ਼ੁਰੂ ਹੋ ਜਾਵੇਗੀ। ਰੇਲ ਹਾਦਸਿਆਂ ਤੋਂ ਉਭਰਨ ਲਈ ਵੀ ਭਾਰਤ ਸਵਿਟਜ਼ਰਲੈਂਡ ਤੋਂ ਮਦਦ ਲੈਣ ਜਾ ਰਿਹਾ ਹੈ। ਸਵਿਟਜ਼ਰਲੈਂਡ ਦੀ ਰਾਸ਼ਟਰਪਤੀ ਡੋਰਿਸ ਲਿਓਥਰਡ ਤਿੰਨ ਦਿਨਾਂ ਦੇ ਦੌਰੇ ਦੌਰਾਨ ਭਾਰਤ ਵਿਚ ਹਨ।