ਰੂਸ ਦੇ ਰਾਸ਼ਟਰਪਤੀ ਪੂਤਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੀਤੀ ਉਪਮਾ September 13, 2023 ਰੂਸ ਦੇ ਰਾਸ਼ਟਰਪਤੀ ਪੂਤਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੀਤੀ ਉਪਮਾ ਕਿਹਾ : ਮੇਕ ਇਨ ਇੰਡੀਆ ਨੂੰ ਉਤਸ਼ਾਹਿਤ ਕਰਨ ਲਈ ਸਹੀ ਕੰਮ ਕਰ ਰਹੇ ਹਨ ਮੋਦੀ ਨਵੀਂ ਦਿੱਲੀ/ਬਿਊਰੋ ਨਿਊਜ਼ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪੀਐਮ ਮੋਦੀ ਮੇਕ ਇਨ ਇੰਡੀਆ ਨੂੰ ਉਤਸ਼ਾਹਿਤ ਕਰਨ ਲਈ ਸਹੀ ਕੰਮ ਕਰ ਰਹੇ ਹਨ। ਪੂਤਿਨ ਨੇ ਇਹ ਗੱਲ ਵਲਾਦੀਵੋਸਤੋਕ ਵਿਚ 8ਵੇਂ ਈਸਟਰਨ ਇਕਨੌਮਿਕ ਫੋਰਮ (ਈਈਐਫ) ਵਿਚ ਮੀਡੀਆ ਦੇ ਸਵਾਲਾਂ ਦੇ ਜਵਾਬ ਵਿਚ ਕਹੀ। ਪੂਤਿਨ ਨੇ ਕਿਹਾ ਕਿ ਰੂਸ ਨੂੰ ਆਪਣੇ ਦੇਸ਼ ਵਿਚ ਬਣੀਆਂ ਕਾਰਾਂ ਇਸਤੇਮਾਲ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਭਾਰਤ ਨੇ ਪੀਐਮ ਮੋਦੀ ਦੀ ਲੀਡਰਸ਼ਿਪ ਵਿਚ ਉਦਾਹਰਣ ਪੇਸ਼ ਕੀਤੀ ਹੈ। ਪੂਤਿਨ ਨੇ ਕਿਹਾ ਕਿ ਪਹਿਲਾਂ ਸਾਡੇ ਕੋਲ ਆਪਣੇ ਦੇਸ਼ ਵਿਚ ਬਣੀਆਂ ਕਾਰਾਂ ਨਹੀਂ ਸਨ, ਪਰ ਹੁਣ ਹਨ ਅਤੇ ਸਾਨੂੰ ਹੁਣ ਰੂਸ ਵਿਚ ਬਣੀਆਂ ਕਾਰਾਂ ਹੀ ਇਸਮੇਤਾਲ ਕਰਨੀਆਂ ਚਾਹੀਦੀਆਂ ਹਨ। ਪੂਤਿਨ ਨੇ ਕਿਹਾ ਕਿ ਸਾਨੂੰ ਆਪਣੇ ਸਹਿਯੋਗੀ ਦੇਸ਼ ਭਾਰਤ ਨੂੰ ਫੌਲੋ ਕਰਨਾ ਚਾਹੀਦਾ ਹੈ। ਪੂਤਿਨ ਨੇ ਕਿਹਾ ਕਿ ਭਾਰਤ ਗੱਡੀਆਂ ਬਣਾ ਰਿਹਾ ਹੈ ਅਤੇ ਭਾਰਤੀ ਇਨ੍ਹਾਂ ਗੱਡੀਆਂ ਦੀ ਵਰਤੋਂ ਵੀ ਕਰਦੇ ਹਨ। ਇਹ ਵੀ ਦੱਸਣਯੋਗ ਹੈ ਕਿ 9 ਅਤੇ 10 ਸਤੰਬਰ ਨੂੰ ਨਵੀਂ ਦਿੱਲੀ ਵਿਚ ਹੋਏ ਜੀ-20 ਸੰਮੇਲਨ ਵਿਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਸ਼ਾਮਲ ਨਹੀਂ ਹੋਏ ਸਨ। 2023-09-13 Parvasi Chandigarh Share Facebook Twitter Google + Stumbleupon LinkedIn Pinterest