ਦੁਨੀਆ ਨੂੰ ਜੋੜਨ ਵਿਚ ਸਹਾਈ ਹੋਇਆ ਯੋਗ: ਨਰਿੰਦਰ ਮੋਦੀ
ਨਵੀਂ ਦਿੱਲੀ : ਕੌਮਾਂਤਰੀ ਯੋਗ ਦਿਵਸ ‘ਤੇ ਭਾਰਤ ਸਮੇਤ ਸਾਰੀ ਦੁਨੀਆਂ ਵਿੱਚ ਲੋਕ ਯੋਗ ਕਰਦੇ ਵੇਖੇ ਗਏ। ਇਸ ਵਾਰ ਦੇ ਯੋਗ ਦਿਵਸ ‘ਤੇ ਲਖਨਊ ਦਾ ਰਾਮਾਬਾਈ ਮੈਦਾਨ ਕੇਂਦਰੀ ਸਥਾਨ ਬਣਿਆ ਰਿਹਾ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 51 ਹਜ਼ਾਰ ਲੋਕਾਂ ਨਾਲ ਰਲ਼ ਕੇ ਯੋਗ ਕੀਤਾ। ਯੋਗ ਸਬੰਧੀ ਭਾਰਤ ਦੇ ਸੋਹਲੇ ਗਾਉਂਦਿਆਂ ਉਨ੍ਹਾਂ ਕਿਹਾ ਕਿ ਜਿਹੜੇ ਦੇਸ਼ ਭਾਰਤ ਦੀਆਂ ਭਾਸ਼ਾਵਾਂ, ਰੀਤਾਂ ਤੇ ਸਭਿਆਚਾਰਾਂ ਨੂੰ ਨਹੀਂ ਜਾਣਦੇ, ਉਹ ਵੀ ਯੋਗ ਸਦਕਾ ਭਾਰਤ ਨਾਲ ਜੁੜ ਰਹੇ ਹਨ। ਯੋਗ ਨੇ ਦੁਨੀਆ ਨੂੰ ਆਪਸ ਵਿੱਚ ਜੋੜਨ ਵਿਚ ਅਹਿਮ ਰੋਲ ਨਿਭਾਇਆ ਹੈ।
3 ਲੱਖ ਵਿਅਕਤੀਆਂ ਨਾਲ ਰਾਮਦੇਵ ਦਾ ਰਿਕਾਰਡਤੋੜ ਆਸਨ
ਦੇਸ਼ ਵਿਚ 5 ਹਜ਼ਾਰ ਯੋਗਾ ਸਮਾਗਮ ਹੋਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਖਨਊ ਵਿਚ ਯੋਗ ਪ੍ਰੋਗਰਾਮ ਦੀ ਅਗਵਾਈ ਕੀਤੀ। ਉਹਨਾਂ ਨੇ ਲਖਨਊ ਵਿਚ ਰਾਮਾਬਾਈ ਅੰਬੇਡਕਰ ਮੈਦਾਨ ਵਿਚ ਹਜ਼ਾਰਾਂ ਵਿਅਕਤੀਆਂ ਨਾਲ 45 ਮਿੰਟ ਵਿਚ 25 ਯੋਗ ਆਸਨ ਕੀਤੇ।
ਯੋਗ ਗੁਰੂ ਰਾਮਦੇਵ ਨੇ ਅਹਿਮਦਾਬਾਦ ਵਿਚ 3 ਲੱਖ ਵਿਅਕਤੀਆਂ ਨਾਲ ਯੋਗ ਕਰਕੇ ਨਵਾਂ ਵਰਲਡ ਰਿਕਾਰਡ ਬਣਾਇਆ। ਪਿਛਲਾ ਰਿਕਾਰਡ 35,985 ਵਿਅਕਤੀਆਂ ਦਾ ਸੀ। ਨਵੀਂ ਦਿੱਲੀ ਵਿਚ ਪਹਿਲਾ ਯੋਗ ਦਿਵਸ ਨਰਿੰਦਰ ਮੋਦੀ ਦੀ ਮੌਜੂਦਗੀ ਵਿਚ ਹੋਇਆ ਸੀ।
Check Also
ਭਾਰਤੀ ਜਲ ਸੈਨਾ ਨੂੰ ਮਿਲਣਗੇ 26 ਮਰੀਨ ਰਾਫੇਲ ਲੜਾਕੂ ਜਹਾਜ਼
ਚੀਨ ਨਾਲ ਮੁਕਾਬਲਾ ਕਰਨ ਲਈ ਹਿੰਦ ਮਹਾਂਸਾਗਰ ’ਚ ਕੀਤੇ ਜਾਣਗੇ ਤਾਇਨਾਤ ਨਵੀਂ ਦਿੱਲੀ/ਬਿਊਰੋ ਨਿਊਜ਼ : …