ਨਵੀਂ ਦਿੱਲੀ : ਭਾਰਤੀ ਹਾਕੀ ਟੀਮ ਦੇ ਸਟਾਰ ਖਿਡਾਰੀ ਸਰਦਾਰ ਸਿੰਘ ਤੋਂ ਲੰਡਨ ਵਿੱਚ ਬਰਤਾਨਵੀ ਪੁਲਿਸ ਨੇ ਜਿਣਸੀ ਸੋਸ਼ਣ ਦੇ ਮਾਮਲੇ ਵਿੱਚ ਪੁੱਛ-ਪੜਤਾਲ ਕੀਤੀ। ਲੰਡਨ ਵਿੱਚ ਟੀਮ ਪ੍ਰਬੰਧਕਾਂ ਨੂੰ ਕਿਹਾ ਗਿਆ ਕਿ ਸਰਦਾਰ ਸਿੰਘ ਯਾਰਕਸ਼ਾਇਰ ਪੁਲਿਸ ਵੱਲੋਂ ਪੁਛਗਿੱਛ ਲਈ ਲੀਡਜ਼ ਵਿੱਚ ਆ ਕੇ ਜਾਂਚ ਵਿਚ ਸਹਿਯੋਗ ਕਰੇ। ਸਾਬਕਾ ਕਪਤਾਨ ਸਰਦਾਰ ਉੱਤੇ ਭਾਰਤੀ ਮੂਲ ਦੀ ਬਰਤਾਨਵੀ ਹਾਕੀ ਖਿਡਾਰਨ ਅਸ਼ਪਾਲ ਭੋਗਲ ਨੇ ਬਰਤਾਨੀਆ ਅਤੇ ਭਾਰਤ ਦੋਵਾਂ ਮੁਲਕਾਂ ਵਿੱਚ ਬਲਾਤਕਾਰ ਅਤੇ ਸਰੀਰਕ ਸੋਸ਼ਣ ਦਾ ਦੋਸ਼ ਲਾਇਆ ਸੀ। ਟੀਮ ਦੇ ਪ੍ਰਬੰਧਕ ਇਸ ਗੱਲ ਤੋਂ ਨਾਰਾਜ਼ ਹਨ ਕਿ ਸਰਦਾਰ ਨੂੰ ਬਿਨਾ ਕਿਸੇ ਅਗਾਊਂ ਸੂਚਨਾ ਦੇ ਏਡੇ ਵੱਡੇ ਟੂਰਨਾਮੈਂਟ ਦੇ ਵਿਚਕਾਰ ਹੀ ਬੁਲਾਇਆ ਗਿਆ। ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਦੇ ਪ੍ਰਧਾਨ ਨਰਿੰਦਰ ਬਤਰਾ ਨੇ ਇਸ ਘਟਨਾਕ੍ਰਮ ਉੱਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।