Breaking News
Home / ਭਾਰਤ / ਪਾਇਲਟ ਨੇ ਹਰਭਜਨ ਸਿੰਘ ਉਤੇ ਠੋਕਿਆ 96 ਕਰੋੜ ਦਾ ਮੁਕੱਦਮਾ

ਪਾਇਲਟ ਨੇ ਹਰਭਜਨ ਸਿੰਘ ਉਤੇ ਠੋਕਿਆ 96 ਕਰੋੜ ਦਾ ਮੁਕੱਦਮਾ

ਮਾਮਲਾ ਨਸਲੀ ਵਿਤਕਰੇ ਵਾਲੀ ਟਿੱਪਣੀ ਦਾ
ਮੁੰਬਈ : ਨਸਲੀ ਵਿਤਕਰੇ ਵਾਲੀ ਟਿੱਪਣੀ ਦੇ ਦੋਸ਼ ਵਿਚ ਆਪਣੀ ਇਕ ਪਾਇਲਟ ਬੇਰੰਡ ਹੋਸਲਿਨ ‘ਤੇ ਕਾਰਵਾਈ ਕਰਦੇ ਹੋਏ ਜੈਟ ਏਅਰਵੇਜ਼ ਨੇ ਉਸ ਨੂੰ ਬਰਖਾਸਤ ਕਰ ਦਿੱਤਾ ਹੈ। ਜੈਟ ਏਅਰਵੇਜ਼ ਦੀ ਇਸ ਪਾਇਲਟ ਨੇ ਪ੍ਰਸਿੱਧ ਕ੍ਰਿਕਟਰ ਹਰਭਜਨ ਸਿੰਘ ਅਤੇ ਉਸਦੇ ਨਾਲ ਸਫਰ ਕਰ ਰਹੇ 2 ਹੋਰ ਮੁਸਾਫਰਾਂ ਨੇ ਨਸਲੀ ਵਿਤਕਰੇ ਵਾਲੀ ਟਿੱਪਣੀ ਦਾ ਦੋਸ਼ ਲਾਇਆ ਸੀ। ਇਸ ਪਾਇਲਟ ਨੇ ਹੁਣ ਹਰਭਜਨ ਸਿੰਘ ਅਤੇ ਦੋ ਹੋਰ ਮੁਸਾਫਰਾਂ ‘ਤੇ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਹੈ।
ਸ਼ਿਕਾਇਤ ‘ਚ ਲਾਏ ਦੋਸ਼ ਬੇਬੁਨਿਆਦ : ਪਾਇਲਟ ਦਾ ਵਕੀਲ : ਪਾਇਲਟ ਦੇ ਵਕੀਲ ਨੇ ਦੱਸਿਆ ਕਿ ਹਰਭਜਨ ਸਿੰਘ ਸਮੇਤ ਦੋ ਹੋਰ ਮੁਸਾਫਰਾਂ ਨੇ ਇਸ ਮਹਿਲਾ ਪਾਇਲਟ ਵਿਰੁੱਧ ਜੋ ਸ਼ਿਕਾਇਤ ਕੀਤੀ ਸੀ, ਉਹ ਬੇਬੁਨਿਆਦ ਦੋਸ਼ ਸਨ। ਇਸ ਨਾਲ ਉਨ੍ਹਾਂ ਦੀ ਮਾਣਹਾਨੀ ਹੋਈ ਹੈ। ਹੋਸਲਿਨ ਨੇ ਇਸ ਮਾਣਹਾਨੀ ਦੇ ਇਵਜ਼ ਵਿਚ ਹਰਭਜਨ ਸਿੰਘ, ਪੂਜਾ ਸਿੰਘ ਗੁਜਰਾਲ ਅਤੇ ਜਤਿੰਦਰ ਸਿੰਘ ‘ਤੇ ਮੁਕੱਦਮਾ ਕਰਕੇ 15 ਮਿਲੀਅਨ ਡਾਲਰ ਭਾਵ 96 ਕਰੋੜ ਰੁਪਏ ਦਾ ਹਰਜਾਨਾ ਮੰਗਿਆ ਹੈ।
ਕਦੋਂ ਦਾ ਹੈ ਮਾਮਲਾ
ਇਹ ਮਾਮਲਾ 3 ਅਪ੍ਰੈਲ ਦਾ ਹੈ, ਜਦੋਂ ਚੰਡੀਗੜ੍ਹ-ਮੁੰਬਈ ਦੀ ਇਕ ਫਲਾਈਟ ਦੇ ਕਮਾਂਡਰ ਹੋਸਲਿਨ ਸਨ। ਇਸ ਸਫਰ ਦੌਰਾਨ ਭੱਜੀ, ਗਾਇਕ ਦੂਜਾ ਸਿੰਘ ਗੁਜਰਾਲ ਅਤੇ ਜਤਿੰਦਰ ਸਿੰਘ ਨਾਲ ਸਫਰ ਕਰ ਰਹੇ ਸਨ।ਜਤਿੰਦਰ ਇਸ ਸਫਰ ਦੌਰਾਨ ਆਪਣੀ ਨਿੱਜੀ ਵ੍ਹੀਲ ਚੇਅਰ ਦੇ ਨਾਲ ਸਨ। ਜਤਿੰਦਰ ਅਤੇ ਇਸ ਪਾਇਲਟ ਵਿਚਾਲੇ ਤੂੰ-ਤੂੰ, ਮੈਂ-ਮੈਂ ਹੋ ਗਈ, ਜਿਸ ‘ਤੇ ਇਕ ਹਫਤੇ ਮਗਰੋਂ ਹਰਭਜਨ ਸਿੰਘ ਨੇ ਇਕ ਦੇ ਬਾਅਦ ਇਕ ਕਈ ਟਵੀਟ ਕਰਕੇ ਇਸ ਮਾਮਲੇ ਦੀ ਨਿੰਦਾ ਕੀਤੀ।

Check Also

ਗੌਤਮ ਅਡਾਨੀ ‘ਤੇ ਨਿਊਯਾਰਕ ਵਿਚ ਧੋਖਾਧੜੀ ਤੇ ਰਿਸ਼ਵਤ ਦੇਣ ਦਾ ਆਰੋਪ

ਨਵੀਂ ਦਿੱਲੀ/ਬਿਊਰੋ ਨਿਊਜ਼ : ਨਿਊਯਾਰਕ ਦੀ ਫੈਡਰਲ ਅਦਾਲਤ ਵਿਚ ਹੋਈ ਸੁਣਵਾਈ ਦੌਰਾਨ ਗੌਤਮ ਅਡਾਨੀ ਸਣੇ …