27 ਵਿਧਾਇਕਾਂ ਨੂੰ ਕੀਤਾ ਨੋਟਿਸ ਜਾਰੀ, 11 ਨਵੰਬਰ ਤੱਕ ਮੰਗਿਆ ਜਵਾਬ
ਮਾਮਲਾ, ਦਿੱਲੀ ਦੇ ਹਸਪਤਾਲਾਂ ਵਿਚ ਮਰੀਜ਼ ਭਲਾਈ ਕਮੇਟੀ ਦਾ ਪ੍ਰਧਾਨ ਨਿਯੁਕਤ ਕਰਨ ਦਾ
ਨਵੀਂ ਦਿੱਲੀ/ਬਿਊਰੋ ਨਿਊਜ਼
ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦਿੱਤਾ ਹੈ। ਚੋਣ ਕਮਿਸ਼ਨ ਨੇ ‘ਆਪ’ ਦੇ 27 ਵਿਧਾਇਕਾਂ ਨੂੰ ਨੋਟਿਸ ਜਾਰੀ ਕਰਕੇ 11 ਨਵੰਬਰ ਤੱਕ ਜਵਾਬ ਤਲਬ ਕੀਤਾ ਹੈ। ਇਹ ਨੋਟਿਸ ਦਿੱਲੀ ਦੇ ਹਸਪਤਾਲਾਂ ਵਿੱਚ ਮਰੀਜ਼ ਭਲਾਈ ਕਮੇਟੀ ਦਾ ਪ੍ਰਧਾਨ ਨਿਯੁਕਤ ਕਰਨ ਦੇ ਮਾਮਲੇ ਵਿੱਚ ਜਾਰੀ ਕੀਤੇ ਗਏ ਹਨ।
ਚੋਣ ਕਮਿਸ਼ਨ ਨੇ ‘ਆਪ’ ਦੇ 27 ਵਿਧਾਇਕਾਂ ਤੋਂ ਪੁੱਛਿਆ ਹੈ ਕਿ ਕਿਉਂ ਨਾ ਉਨ੍ਹਾਂ ਦਾ ਅਹੁਦਾ ਲਾਭ ਦੇ ਅਹੁਦੇ ਦੇ ਦਾਇਰੇ ਵਿੱਚ ਮੰਨ ਕੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇ। ਚੋਣ ਕਮਿਸ਼ਨ ਕੋਲ ਕੀਤੀ ਗਈ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਨਿਯਮਾਂ ਦੇ ਹਿਸਾਬ ਨਾਲ ਮਰੀਜ਼ ਭਲਾਈ ਕਮੇਟੀ ਦਾ ਪ੍ਰਧਾਨ ਵਿਧਾਇਕ ਨਹੀਂ ਹੋ ਸਕਦਾ ਜਦੋਂਕਿ ‘ਆਪ’ ਦੇ 27 ਵਿਧਾਇਕਾਂ ਨੂੰ ਕਮੇਟੀਆਂ ਦਾ ਪ੍ਰਧਾਨ ਬਣਾਇਆ ਗਿਆ ਹੈ। ਪਹਿਲਾਂ ਸੰਸਦੀ ਸਕੱਤਰ ਮਾਮਲੇ ਵਿੱਚ 21 ਵਿਧਾਇਕ ਤੇ ਹੁਣ ਮਰੀਜ਼ ਭਲਾਈ ਕਮੇਟੀ ਮਾਮਲੇ ਵਿੱਚ 27 ਵਿਧਾਇਕ ਘਿਰ ਗਏ ਹਨ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …