ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਅਮਰੀਕਾ ਦੇ ਸੂਬੇ ਡੇਲਵੇਅਰ ਦੀ ਵਿਧਾਨ ਸਭਾ ਵੱਲੋਂ ਅਪਰੈਲ ਨੂੰ ‘ਸਿੱਖ ਪਛਾਣ ਜਾਗਰੂਕਤਾ ਤੇ ਪ੍ਰਸ਼ੰਸਾ’ ਵਜੋਂ ਮਨਾਉਣ ਦੇ ਫ਼ੈਸਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਨਾਲ ਵਿਦੇਸ਼ਾਂ ਵਿੱਚ ਸਿੱਖਾਂ ਦੀ ਪਛਾਣ ਨੂੰ ਬਲ ਮਿਲੇਗਾ ਅਤੇ ਨਸਲੀ ਹਮਲੇ ਘਟਣਗੇ। ਪ੍ਰੋਫ਼ੈਸਰ ਬਡੂੰਗਰ ਨੇ ਆਖਿਆ ਕਿ ਅਮਰੀਕਾ ਦੀ ਡੇਲਵੇਅਰ ਵਿਧਾਨ ਸਭਾ ਵੱਲੋਂ ਸਰਬਸੰਮਤੀ ਨਾਲ ਪਾਸ ਕੀਤੇ ਇਸ ਮਤੇ ਵਿੱਚ ਡੇਲਵੇਅਰ ਸਰਕਾਰ ਵੱਲੋਂ ਸਿੱਖਾਂ ਨਾਲ ਖੜ੍ਹੇ ਹੋਣ ਦੀ ਗੱਲ ਕਹਿਣਾ ਸਿੱਖ ਕੌਮ ਲਈ ਮਾਣ ਦੀ ਗੱਲ ਹੈ।
Check Also
ਪੀਐਨਬੀ ਘੋਟਾਲੇ ਦਾ ਆਰੋਪੀ ਮੇਹੁਲ ਚੌਕਸੀ ਬੈਲਜ਼ੀਅਮ ’ਚ ਗਿ੍ਰਫਤਾਰ
ਭਾਰਤ ਦੀ ਹਵਾਲਗੀ ਅਪੀਲ ਤੋਂ ਬਾਅਦ ਹੋਈ ਕਾਰਵਾਈ ਨਵੀਂ ਦਿੱਲੀ/ਬਿਊਰੋ ਨਿਊਜ਼ ਭਗੌੜੇ ਮੇਹੁਲ ਚੌਕਸੀ ਨੂੰ …