ਕਿਹਾ, ਬੇਅਦਬੀ ਦੇ ਮਾਮਲਿਆਂ ‘ਚ ਸਾਡੇ ਵਿਰੁੱਧ ਧਰਨੇ ਲਗਾਉਣ ਵਾਲੇ ਹੁਣ ਕਿੱਥੇ ਹਨ
ਬਠਿੰਡਾ/ਬਿਊਰੋ ਨਿਊਜ਼
ਆਪਣੇ ਵਿਵਾਦਿਤ ਬਿਆਨਾਂ ਲਈ ਜਾਣੇ ਜਾਂਦੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਮੁੜ ਇੱਕ ਅਜਿਹਾ ਬਿਆਨ ਦਿੱਤਾ ਗਿਆ ਹੈ ਜਿਸ ਨਾਲ ਸਿਆਸੀ ਤੇ ਪੰਥਕ ਫਿਜ਼ਾਵਾਂ ਗਰਮਾ ਗਈਆਂ ਹਨ। ਮਲੂਕਾ ਨੇ ਬਲਜੀਤ ਸਿੰਘ ਦਾਦੂਵਾਲ ਦਾ ਨਾਂ ਲੈ ਕੇ ਬਾਕੀ ਮੁਤਵਾਜ਼ੀ ਜਥੇਦਾਰਾਂ ਸਮੇਤ ਸਿੱਖ ਪ੍ਰਚਾਰਕਾਂ ਨੂੰ ਇੱਕ ਸਿਆਸੀ ਜਮਾਤ ਦੇ ਸਾਥੀ ਦੱਸਿਆ। ਮਲੂਕਾ ਨੇ ਕਿਹਾ ਕਿ ” ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁੱਧ ਧਰਨੇ ਦੇਣ ਵਾਲੇ ਹੁਣ ਕਿੱਥੇ ਹਨ। ਉਨ੍ਹਾਂ ਦੀ ਗ਼ੈਰ-ਹਾਜ਼ਰੀ ਇਹ ਦੱਸ ਰਹੀ ਹੈ ਕਿ ਉਹ ਕਿਸੇ ਸਿਆਸੀ ਜਮਾਤ ਦੇ ਸਾਥੀ ਸਨ ਤੇ ਹੁਣ ਚੁੱਪ ਬੈਠੇ ਹਨ।” ਇਹ ਕਹਿ ਕੇ ਮਲੂਕਾ ਨੇ ਬਲਜੀਤ ਸਿੰਘ ਦਾਦੂਵਾਲ ਸਮੇਤ ਮੁਤਵਾਜ਼ੀ ਜਥੇਦਾਰਾਂ ਨੂੰ ਕਾਂਗਰਸ ਦੇ ਸਾਥੀ ਸਿੱਧ ਕਰਨ ਦੀ ਕੋਸ਼ਿਸ਼ ਕੀਤੀ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …