Breaking News
Home / ਦੁਨੀਆ / ਡੈਲਾਵੇਅਰ ਨੇ ਐਲਾਨਿਆ ਸਿੱਖ ਜਾਗਰੂਕਤਾ ਮਹੀਨਾ

ਡੈਲਾਵੇਅਰ ਨੇ ਐਲਾਨਿਆ ਸਿੱਖ ਜਾਗਰੂਕਤਾ ਮਹੀਨਾ

ਡੋਵੇਰ : ਅਮਰੀਕਾ ਵਿੱਚ ਭਾਰਤੀ-ਅਮਰੀਕੀ ਭਾਈਚਾਰੇ ਖਾਸ ਤੌਰ ‘ਤੇ ਸਿੱਖਾਂ ਖ਼ਿਲਾਫ਼ ਵਧ ਰਹੇ ਨਫ਼ਰਤੀ ਅਪਰਾਧਾਂ ਦੀਆਂ ਘਟਨਾਵਾਂ ਦੌਰਾਨ ਡੇਲਾਵੇਅਰ ਸਟੇਟ ਅਸੈਂਬਲੀ ਨੇ ਅਪਰੈਲ ਨੂੰ ‘ਸਿੱਖ ਜਾਗਰੂਕਤਾ ਤੇ ਸਨਮਾਨ ਮਹੀਨਾ’ ਐਲਾਨੇ ਜਾਣ ਬਾਰੇ ਪ੍ਰਸਤਾਵ ਪਾਸ ਕਰ ਦਿੱਤਾ ਹੈ। ਇਸ ਸਬੰਧੀ ਮਤਾ ਸਟੇਟ ਅਸੈਂਬਲੀ ਦੇ ਦੋਵੇਂ ਚੈਂਬਰਾਂ-ਸੈਨੇਟ ਤੇ ਪ੍ਰਤੀਨਿਧ ਸਦਨ- ਵਿੱਚ ਸਰਬਸੰਮਤੀ ਨਾਲ ਪਾਸ ਹੋ ਗਿਆ। ਭਾਰਤੀ-ਅਮਰੀਕੀ ਭਾਈਚਾਰੇ ਨੂੰ ਹਰ ਸੰਭਵ ਮਦਦ ਦਾ ਭਰੋਸਾ ਦੇਣ ਵਾਲੇ ਸਟੇਟ ਗਵਰਨਰ ਜੌਹਨ ਕਾਰਨੇ ਨੇ ਇਸ ਕਦਮ ਦਾ ਸਵਾਗਤ ਕੀਤਾ ਹੈ। ਉਹ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ ਵੀ ਕਰ ਰਹੇ ਹਨ। ਸਥਾਨਕ ਕਾਰੋਬਾਰੀ ਤੇ ਸਿੱਖ ਭਾਈਚਾਰੇ ਦੇ ਆਗੂ ਚਰਨਜੀਤ ਸਿੰਘ ਮਿਨਹਾਸ ਦੀ ਅਗਵਾਈ ਹੇਠ ਮਿਲੇ ਭਾਰਤੀ-ਅਮਰੀਕੀਆਂ ਦੇ ਵਫ਼ਦ ਨੂੰ ਕਾਰਨੇ ਨੇ ਕਿਹਾ, ‘ਕੌਮੀ ਪੱਧਰ ‘ਤੇ ਸਹਿਮ ਦਾ ਮਾਹੌਲ ਹੈ ਅਤੇ ਇਹ ਇਕ ਮੁਲਕ ਵਜੋਂ ਅਮਰੀਕਾ ਲਈ ਨਾਮੋਸ਼ੀ ਵਾਲੀ ਗੱਲ ਹੈ। ਇਸ ਤਰ੍ਹਾਂ ਹਮਲੇ ਤੇ ਭੰਨਤੋੜ ਬਰਦਾਸ਼ਤ ਨਹੀਂ ਕੀਤੀ ਜਾਵੇਗੀ।’ ਸੈਨੇਟ ਵਿੱਚ ਮਤੇ ਨੂੰ ਪੇਸ਼ ਕਰਦਿਆਂ ਸੈਨੇਟਰ ਬ੍ਰਾਊਨ ਟਾਊਨਸੈਂਡ ਨੇ ਕਿਹਾ ਕਿ ਡੇਲਾਵੇਅਰ ਸਿੱਖ ਭਾਈਚਾਰੇ ਨਾਲ ਖੜ੍ਹਾ ਹੈ ਅਤੇ ਧਾਰਮਿਕ ਅਕੀਦੇ ਦੇ ਆਧਾਰ ‘ਤੇ ਕਿਸੇ ਵੀ ਵਿਅਕਤੀ ਨਾਲ ਨਫ਼ਰਤ ਦੀ ਨਿੰਦਾ ਕਰਦਾ ਹੈ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …