Breaking News
Home / ਭਾਰਤ / ਦਿੱਲੀ ‘ਚ ਆਮ ਆਦਮੀ ਪਾਰਟੀ ਦੇ ਵਿਧਾਇਕ ਸਹਿਰਾਵਤ ਦੀ ਹੋਈ ਭਾਜਪਾ ‘ਚ ਸ਼ਮੂਲੀਅਤ

ਦਿੱਲੀ ‘ਚ ਆਮ ਆਦਮੀ ਪਾਰਟੀ ਦੇ ਵਿਧਾਇਕ ਸਹਿਰਾਵਤ ਦੀ ਹੋਈ ਭਾਜਪਾ ‘ਚ ਸ਼ਮੂਲੀਅਤ

ਸਹਿਰਾਵਤ ਨੇ ਕਿਹਾ – ‘ਆਪ’ ਨੇ ਉਨ੍ਹਾਂ ਨੂੰ ਲਗਾਇਆ ਸੀ ਨੁੱਕਰੇ
ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਵਿਧਾਇਕ ਦੇਵਿੰਦਰ ਸਿੰਘ ਸਹਿਰਾਵਤ ਭਾਜਪਾ ਵਿਚ ਸ਼ਾਮਲ ਹੋ ਗਏ। ਹਫ਼ਤੇ ਤੋਂ ਵੀ ਘੱਟ ਸਮੇਂ ਵਿਚ ਉਹ ਭਾਜਪਾ ਵਿਚ ਸ਼ਾਮਲ ਹੋਣ ਵਾਲੇ ‘ਆਪ’ ਦੇ ਦੂਜੇ ਵਿਧਾਇਕ ਹਨ। ਪਿਛਲੇ ਦਿਨੀਂ ‘ਆਪ’ ਦੇ ਗਾਂਧੀ ਨਗਰ ਤੋਂ ਵਿਧਾਇਕ ਅਨਿਲ ਬਾਜਪਈ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਬਿਜਵਾਸਨ ਤੋਂ ਵਿਧਾਇਕ ਸਹਿਰਾਵਤ ਇੱਥੇ ਇਕ ਮੀਡੀਆ ਕਾਨਫ਼ਰੰਸ ਦੌਰਾਨ ਭਾਜਪਾ ਦੇ ਸੀਨੀਅਰ ਆਗੂ ਵਿਜੇ ਗੋਇਲ ਤੇ ਵਿਜੇਂਦਰ ਗੁਪਤਾ ਦੀ ਹਾਜ਼ਰੀ ਵਿਚ ਪਾਰਟੀ ਵਿਚ ਸ਼ਾਮਲ ਹੋਏ। ਸੇਵਾਮੁਕਤ ਕਰਨਲ ਸਹਿਰਾਵਤ ਨੇ ਕਿਹਾ ਕਿ ‘ਆਪ’ ਨੇ ਉਨ੍ਹਾਂ ਨੂੰ ‘ਨੁੱਕਰੇ’ ਲਾ ਦਿੱਤਾ ਹੈ ਤੇ ਪਾਰਟੀ ਦੇ ਸਮਾਗਮਾਂ ਲਈ ਵੀ ਸੱਦਾ ਨਹੀਂ ਦਿੱਤਾ ਜਾਂਦਾ।
ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਤੇ ਸਮਰਥਕਾਂ ਨਾਲ ਵਿਚਾਰ ਤੋਂ ਬਾਅਦ ਹੀ ਉਹ ਭਾਜਪਾ ਵਿਚ ਸ਼ਾਮਲ ਹੋਏ ਹਨ ਤੇ ਭਾਰਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਮਿਲੇ ਮਾਣ-ਸਨਮਾਨ ਤੋਂ ਉਹ ਪ੍ਰਭਾਵਿਤ ਹੋਏ ਹਨ। ਕੇਂਦਰੀ ਮੰਤਰੀ ਗੋਇਲ ਨੇ ਇਸ ਮੌਕੇ ਕਿਹਾ ਕਿ ਉਹ ਸਹਿਰਾਵਤ ਦੇ ‘ਆਪ’ ਵਿਚ ਜਾਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਭਾਜਪਾ ਦਾ ਹਿੱਸਾ ਬਨਾਉਣਾ ਚਾਹੁੰਦੇ ਸਨ। ਗੋਇਲ ਨੇ ਕਿਹਾ ਕਿ ਭਾਜਪਾ ਦੇ ਉਨ੍ਹਾਂ ਸਾਰਿਆਂ ਲਈ ਦਰਵਾਜ਼ੇ ਖੁੱਲ੍ਹੇ ਹਨ ਜੋ ‘ਆਪ’ ਵਿਚ ਬੇਇੱਜ਼ਤ ਮਹਿਸੂਸ ਕਰ ਰਹੇ ਹਨ।

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …