6.6 C
Toronto
Wednesday, November 5, 2025
spot_img
Homeਦੁਨੀਆਜਰਮਨੀ 'ਚ ਗੁਰਦੁਆਰਾ ਸਾਹਿਬ 'ਤੇ ਬੰਬ ਸੁੱਟਣ ਵਾਲੇ ਤਿੰਨ ਨਬਾਲਗ ਮੁੰਡੇ ਨਜ਼ਰਬੰਦ

ਜਰਮਨੀ ‘ਚ ਗੁਰਦੁਆਰਾ ਸਾਹਿਬ ‘ਤੇ ਬੰਬ ਸੁੱਟਣ ਵਾਲੇ ਤਿੰਨ ਨਬਾਲਗ ਮੁੰਡੇ ਨਜ਼ਰਬੰਦ

ਬਰਲਿਨ/ਬਿਊਰੋ ਨਿਊਜ਼ : ਬਰਲਿਨ ਦੀ ਅਦਾਲਤ ਨੇ ਜਰਮਨੀ ਦੇ ਤਿੰਨ ਕੱਟੜਵਾਦੀ ਮੁੰਡਿਆਂ ਨੂੰ ਗੁਰਦੁਆਰੇ ਵਿੱਚ ਕੀਤੇ ਬੰਬ ਧਮਾਕੇ ਲਈ ਬਾਲ ਸੁਧਾਰ ਘਰ ਵਿੱਚ ਨਜ਼ਰਬੰਦ ਰੱਖੇ ਜਾਣ ਦੀ ਸਜ਼ਾ ਸੁਣਾਈ ਹੈ। ਮੁਲਜ਼ਮਾਂ ਵਿਚੋਂ ਇਕ ਨੂੰ ਸੱਤ ਸਾਲ, ਦੂਜੇ ਨੂੰ ਛੇ ਸਾਲ ਨੌਂ ਮਹੀਨੇ ਜਦਕਿ ਤੀਜੇ ਨੂੰ ਛੇ ਸਾਲ ਲਈ ਬਾਲ ਸੁਧਾਰ ਗ੍ਰਹਿ ਵਿੱਚ ਰਹਿਣਾ ਪਏਗਾ।
ਇਸ ਹਮਲੇ ਵਿਚ ਗੁਰਦੁਆਰੇ ਦੇ ਭਾਈ ਸਮੇਤ ਤਿੰਨ ਜਣੇ ਜ਼ਖ਼ਮੀ ਹੋ ਗਏ ਸਨ। ਅਦਾਲਤ ਨੇ ਫ਼ੈਸਲਾ ਸੁਣਾਏ ਜਾਣ ਮੌਕੇ ਮੁੰਡਿਆਂ ਦੀ ਇਸ ਕਾਰਵਾਈ ਨੂੰ ਹੋਰਨਾਂ ਧਰਮਾਂ ਪ੍ਰਤੀ ਨਫ਼ਰਤ ਦੇ ਨਜ਼ਰੀਏ ਤੋਂ ਕੀਤਾ ਕਾਰਾ ਦੱਸਿਆ ਹੈ। ਹਾਲਾਂਕਿ ਟਰਾਇਲ ਦੌਰਾਨ ਮੁਲਜ਼ਮਾਂ ਦਾ ਦਹਿਸ਼ਤੀ ਜਥੇਬੰਦੀ ਇਸਲਾਮਿਕ ਸਟੇਟ ਨਾਲ ਸਿੱਧਾ ਕੋਈ ਰਾਬਤਾ ਹੋਣ ਸਬੰਧੀ ਕੋਈ ਸਬੂਤ ਨਹੀਂ ਮਿਲਿਆ। ઠਯਾਦ ਰਹੇ ਕਿ ਇਥੋਂ ਦੇ ਸਿੱਖ ਗੁਰਦੁਆਰਾ ਨਾਨਕਸਰ ਵਿਖੇ ਦੋ ਮੁੰਡਿਆਂ ਨੇ ਪਿਛਲੇ ਸਾਲ 16 ਅਪਰੈਲ ਨੂੰ ਵਿਆਹ ਪਾਰਟੀ ਲਈ ਜੁੜੇ ਇਕੱਠ ਮੌਕੇ ਬੰਬ ਧਮਾਕਾ ਕਰ ਦਿੱਤਾ ਸੀ। ਮੁਲਜ਼ਮਾਂ ਨੇ ਇਹ ਬੰਬ ਘਰ ਵਿੱਚ ਤਿਆਰ ਕੀਤਾ ਸੀ। ਇਸ ਧਮਾਕੇ ਵਿਚ ਗੁਰਦੁਆਰੇ ਦੇ ਭਾਈ (ਜਿਸ ਨੂੰ ਕਾਫ਼ੀ ਗੰਭੀਰ ਸੱਟਾਂ ਲੱਗੀਆਂ ਸਨ) ਸਮੇਤ ਤਿੰਨ ਜਣੇ ਜ਼ਖ਼ਮੀ ਹੋ ਗਏ ਸਨ। ਧਮਾਕੇ ਵਿੱਚ ਗੁਰਦੁਆਰੇ ਦੇ ਦਰਵਾਜ਼ੇ ਵੀ ਪੂਰੀ ਤਰ੍ਹਾਂ ਨੁਕਸਾਨੇ ਗਏ ਸਨ। ਅਦਾਲਤ ਨੇ ਮੁਲਜ਼ਮਾਂ ਦੇ ਤੀਜੇ ਸਾਥੀ ਨੂੰ ਹਮਲੇ ਦੀ ਸਾਜ਼ਿਸ਼ ਘੜਨ ਦਾ ਦੋਸ਼ਾਂ ਮੰਨਦਿਆਂ ਛੇ ਸਾਲ ਦੀ ਸਜ਼ਾ ਸੁਣਾਈ ਹੈ।

RELATED ARTICLES
POPULAR POSTS