ਟੋਰਾਂਟੋ : ਭਵਿੱਖ ਵਿਚ ਜੇਕਰ ਓਨਟਾਰੀਓ ਵਿਚ ਕੋਈ ਵੀ ਟੀਚਰ ਆਪਣੇ ਸਟੂਡੈਂਟ ਨੂੰ ਗਲਤ ਢੰਗ ਨਾਲ ਜਾਂ ਸੈਕਸੂਅਲੀ ਤਰੀਕੇ ਛੂੰਹਦਾ ਹੈ ਤਾਂ ਉਸਦੀ ਨੌਕਰੀ ਤੁਰੰਤ ਚਲੀ ਜਾਵੇਗੀ ਅਤੇ ਉਸਦਾ ਟੀਚਿੰਗ ਲਾਇਸੰਸ ਵੀ ਖਾਰਜ ਹੋ ਜਾਵੇਗਾ। ਸਰਕਾਰ ਨੇ ਇਸ ਸਬੰਧ ਵਿਚ ਕਾਨੂੰਨ ਨੂੰ ਸੋਧ ਕਰਨ ਲਈ ਕਿਹਾ ਹੈ। ਇਨ੍ਹਾਂ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਹੁਣ ਤੱਕ ਓਨਟਾਰੀਓ ਕਾਲਜ ਆਫ ਟੀਚਰਜ ਦਾ ਲਾਇਸੈਂਸ ਉਦੋਂ ਰੱਦ ਹੁੰਦਾ ਸੀ ਜਦੋਂ ਅਨੁਸ਼ਾਸਨ ਕਮੇਟੀ ਕੁਝ ਵਿਸ਼ੇਸ਼ ਤਰ੍ਹਾਂ ਦੇ ਯੌਨ ਸ਼ੋਸ਼ਣ ਦੇ ਮਾਮਲਿਆਂ ਵਿਚ ਟੀਚਰਾਂ ਨੂੰ ਦੋਸ਼ੀ ਪਾਉਂਦੀ ਸੀ। ਇਸਦੇ ਨਾਲ ਹੀ ਜੇਕਰ ਕੋਈ ਟੀਚਰ ਚਾਈਲਡ ਪੋਰਟਗ੍ਰਾਫੀ ਵਿਚ ਵੀ ਸ਼ਾਮਲ ਪਾਇਆ ਗਿਆ ਤਾਂ ਉਸਦਾ ਲਾਇਸੈਂਸ ਵੀ ਆਪਣੇ ਆਪ ਰੱਦ ਹੋ ਜਾਵੇਗਾ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ
ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …