-2.9 C
Toronto
Friday, December 26, 2025
spot_img
Homeਦੁਨੀਆਜੈਨੇਵਾ ਵਿਚ ਪਾਕਿ ਦੇ ਵਿਦੇਸ਼ ਮੰਤਰੀ ਨੇ ਮੰਨਿਆ

ਜੈਨੇਵਾ ਵਿਚ ਪਾਕਿ ਦੇ ਵਿਦੇਸ਼ ਮੰਤਰੀ ਨੇ ਮੰਨਿਆ

ਜੰਮੂ ਕਸ਼ਮੀਰ ਹੈ ਭਾਰਤ ਦਾ ਹਿੱਸਾ
ਜੈਨੇਵਾ/ਬਿਊਰੋ ਨਿਊਜ਼
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸੰਯੁਕਤ ਰਾਸ਼ਟਰ ‘ਚ ਆਪਣੇ ਸੰਬੋਧਨ ਦੌਰਾਨ ਮੰਨ ਲਿਆ ਹੈ ਕਿ ਕਸ਼ਮੀਰ ਭਾਰਤ ਦਾ ਅੰਦਰੂਨੀ ਹਿੱਸਾ ਹੈ। ਇਸ ਤਰ੍ਹਾਂ, ਕੁਰੈਸ਼ੀ ਨੇ ਉਸ ਗੱਲ ਨੂੰ ਮੰਨ ਲਿਆ ਹੈ ਜਿਸ ਨੂੰ ਦੁਨੀਆ ਲੰਬੇ ਸਮੇਂ ਤੋਂ ਮੰਨਦੀ ਆਈ ਹੈ, ਪਰ ਪਾਕਿਸਤਾਨ ਅਜਿਹਾ ਮੰਨਣ ਤੋਂ ਇਨਕਾਰ ਕਰਦਾ ਆ ਰਿਹਾ ਹੈ। ਕੁਰੈਸ਼ੀ ਜੰਮੂ ਕਸ਼ਮੀਰ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸਬੰਧੀ ਗੱਲ ਕਰ ਰਹੇ ਸਨ ਤੇ ਇਸੇ ਦੌਰਾਨ ਉਨ੍ਹਾਂ ਨੇ ਨਾ ਚਾਹੁੰਦਿਆਂ ਹੋਇਆਂ ਵੀ ਕਬੂਲ ਕਰ ਲਿਆ ਕਿ ਜੰਮੂ ਕਸ਼ਮੀਰ ਭਾਰਤ ਦਾ ਹਿੱਸਾ ਹੈ।
ਇਸੇ ਦੌਰਾਨ ਸ਼ਾਹ ਮਹਿਮੂਦ ਕੁਰੈਸ਼ੀ ਨੇ ਜੰਮੂ ਕਸ਼ਮੀਰ ਵਿਚ ਹੋਈ ਕਾਰਵਾਈ ਦੀ ਜਾਂਚ ਵੀ ਮੰਗੀ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕਸ਼ਮੀਰ ਵਿਚ ਜ਼ਿੰਦਗੀ ਆਮ ਵਾਂਗ ਹੋ ਗਈ ਹੈ, ਪਰ ਜਦੋਂ ਕਸ਼ਮੀਰ ਵਿਚੋਂ ਕਰਫਿਊ ਹਟੇਗਾ ਤਾਂ ਹੀ ਅਸਲ ਸੱਚਾਈ ਲੋਕਾਂ ਸਾਹਮਣੇ ਆ ਸਕੇਗੀ।

RELATED ARTICLES
POPULAR POSTS