ਬਰੈਂਪਟਨ : ਕੌਂਸਲ ਨੇ ਪਟਾਕਿਆਂ ਬਾਰੇ ਉਪ ਕਾਨੂੰਨ ਨੂੰ ਪ੍ਰਵਾਨ ਕੀਤਾ ਤਾਂ ਜੋ ਬਰੈਂਪਟਨ ਦੀਆਂ ਸਾਰੀਆਂ ਪ੍ਰਾਪਰਟੀਆਂ ‘ਤੇ ਵਿਕਟੋਰੀਆ ਡੇਅ, ਕੈਨੇਡਾ, ਦੀਵਾਲੀ ਅਤੇ ਨਵੇਂ ਸਾਲ ਤੋਂ ਪਹਿਲਾਂ ਦੀ ਰਾਤ ਕਿਸੇ ਪਰਮਿਟ ਦੀ ਲੋੜ ਦੇ ਬਿਨਾ ਛੋਟੀ ਰੇਂਜ ਵਾਲੇ ਪਟਾਕੇ ਵਰਤਣ ਦੀ ਇਜ਼ਾਜਤ ਦਿੱਤੀ ਜਾ ਸਕੇ। ਕਿਉਂਕਿ ਕਾਨੂੰਨ ਹੋਰਨਾਂ ਕਿਸਮਾਂ ਦੇ ਪਟਾਕਿਆਂ ‘ਤੇ ਵੀ ਰੋਕ ਲਗਾਉਂਦਾ ਹੈ, ਜਿਹਨਾਂ ਨਾਲ ਸੱਟ ਲੱਗਣ ਜਾਂ ਸੰਪਤੀ ਨੂੰ ਨੁਕਸਾਨ ਪਹੁੰਚਣ ਦਾ ਜ਼ਿਆਦਾ ਜ਼ੋਖਮ ਹੁੰਦਾ ਹੈ।
ਛੋਟੀ ਰੇਂਜ ਵਾਲੇ ਪਟਾਕੇ ਉਹ ਹੁੰਦੇ ਹਨ ਜੋ ਚਲਾਏ ਜਾਣ ‘ਤੇ ਆਮ ਤੌਰ ‘ਤੇ ਤਿੰਨ ਮੀਟਰ ਤੋਂ ਘੱਟ ਦੂਰ ਤੱਕ ਜਾਂਦੇ ਹਨ। ਉਦਾਹਰਨ ਲਈ ਅਨਾਰ, ਚੱਕਰ, ਜ਼ਮੀਨੀ ਚੱਕਰ, ਫੁਲਝੜੀਆਂ। ਨਵੇਂ ਨਿਯਮ ਉਪਭੋਗਤਾ ਜਾਂ ਰਿਹਾਇਸ਼ੀ ਵਰਤੋਂ ਲਈ ਰਾਕੇਟ ਕਿਸਮ ਦੇ ਸਾਰੇ ਪਟਾਕਿਆਂ ‘ਤੇ ਰੋਕ ਲਗਾਉਂਦੇ ਹਨ। ਰਾਕੇਟ ਕਿਸਮ ਦੇ ਪਟਾਕੇ ਉਹ ਹੁੰਦੇ ਹਨ ਜੋ ਅੱਗ ਲਗਾਏ ਜਾਣ ਵਾਲੀ ਜਗ੍ਹਾ ਤੋਂ ਤਿੰਨ ਮੀਟਰ ਤੋਂ ਜ਼ਿਆਦਾ ਦੂਰ ਜਾ ਸਕਦੇ ਹਨ।
ਹੁਣ ਬਰੈਂਪਟਨ ਵਿਚ ਇਸ ਕਿਸਮ ਦੇ ਪਟਾਕਿਆਂ ਨੂੰ ਵੇਚਣਾ ਜਾਂ ਰੱਖਣਾ ਵੀ ਗੈਰਕਾਨੂੰਨੀ ਹੈ। ਸੁਰੱਖਿਆ ਸਾਡੀ ਪਹਿਲੀ ਤਰਜੀਹ ਹੈ ਅਤੇ ਸਿਟੀ ਨੇ ਪਟਾਕਿਆਂ ਬਾਰੇ ਉਪ ਕਾਨੂੰਨ ਦੇ ਸਬੰਧ ਵਿਚ ਜੋ ਪ੍ਰਬੰਧ ਕੀਤਾ ਹੈ, ਮੈਂ ਉਸ ਤੋਂ ਬਹੁਤ ਖੁਸ਼ ਹਾਂ। ਜੇ ਤੁਸੀਂ ਕਿਸੇ ਨੂੰ ਵਰਜਤ ਪਟਾਕਿਆਂ ਦੀ ਵਰਤੋਂ ਕਰਦੇ ਹੋਏ ਦੇਖਦੇ ਹੋ ਅਤੇ ਇਸ ਬਾਰੇ ਫਿਕਰਮੰਦ ਹੋ ਤਾਂ 311 ‘ਤੇ ਕਾਲ ਕਰੋ।
Check Also
ਟਰੰਪ ਪ੍ਰਸ਼ਾਸਨ ਵੱਲੋਂ ਹਾਰਵਰਡ ਯੂਨੀਵਰਸਿਟੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ’ਤੇ ਰੋਕ
ਹਾਰਵਰਡ ਨੇ ਇਸ ਫੈਸਲੇ ਨੂੰ ਗਲਤ ਦੱਸਦਿਆਂ ਵਿਦੇਸ਼ੀ ਵਿਦਿਆਰਥੀਆਂ ਦੇ ਸਮਰਥਨ ਦਾ ਕੀਤਾ ਵਾਅਦਾ ਬੋਸਟਨ/ਬਿਊਰੋ …