Breaking News
Home / ਦੁਨੀਆ / ਨਰਿੰਦਰ ਮੋਦੀ ਵੱਲੋਂ ਬੈਲਜੀਅਮ ਦੇ ਰਾਜੇ ਫਿਲਿਪ ਨਾਲ ਮੁਲਾਕਾਤ

ਨਰਿੰਦਰ ਮੋਦੀ ਵੱਲੋਂ ਬੈਲਜੀਅਮ ਦੇ ਰਾਜੇ ਫਿਲਿਪ ਨਾਲ ਮੁਲਾਕਾਤ

ਰਾਸ਼ਟਰਪਤੀ ਭਵਨ ਵਿਚ ਕੀਤਾ ਗਿਆ ਨਿੱਘਾ ਸਵਾਗਤ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਦੁਵੱਲੇ ਸਬੰਧਾਂ ਸਬੰਧੀ ਚਰਚਾ ਤੋਂ ਪਹਿਲਾਂ ਬੈਲਜੀਅਮ ਦੇ ਰਾਜਾ ਫਿਲਿਪ ਨਾਲ ਮੁਲਾਕਾਤ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੈਲਜੀਅਮ ਦੇ ਰਾਜਾ ਫਿਲਿਪ ਦਾ ਭਾਰਤ ਦੀ ਪਹਿਲੀ ਯਾਤਰਾ ‘ਤੇ ਹੈਦਰਾਬਾਦ ਵਿਚ ਸਵਾਗਤ ਕੀਤਾ। ਭਾਰਤ ਦੇ ਇਕ ਹਫ਼ਤੇ ਦੇ ਦੌਰੇ ‘ਤੇ ਆਏ ਰਾਜਾ ਫਿਲਿਪ ਅਤੇ ਰਾਣੀ ਮੈਥਿਲਡੇ ਐਤਵਾਰ ਨੂੰ ਭਾਰਤ ਪੁੱਜੇ। ਇਸ ਮੌਕੇ ਬੈਲਜੀਅਮ ਦੇ ਰਾਜਾ ਨੇ ਕਿਹਾ ਕਿ ਭਾਰਤ ਉਹ ਦੇਸ਼ ਹੈ ਜਿਸ ਨੂੰ ਅਸੀਂ ਬਹੁਤ ਪਿਆਰ ਕਰਦੇ ਹਾਂ। ਇੱਥੇ ਸਾਡੇ ਕਈ ਦੋਸਤ ਹਨ। ਮੈਂ ਇੱਥੇ ਕਈ ਵਾਰ ਆਇਆ ਹਾਂ। ਇਸ ਵਾਰ ਇਹ ਸਰਕਾਰੀ ਦੌਰਾ ਹੈ ਅਤੇ ਦੋਵੇਂ ਦੇਸ਼ਾਂ ਵਿਚਕਾਰ ਚੰਗੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਆਸ ਕਰਦਾ ਹਾਂ। ਸਾਲ 2013 ਵਿਚ ਰਾਜ ਗੱਦੀ ਸੰਭਾਲਣ ਤੋਂ ਬਾਅਦ ਸ਼ਾਹੀ ਜੋੜੇ ਦੀ ਇਹ ਪਹਿਲੀ ਭਾਰਤ ਯਾਤਰਾ ਹੈ। ਰਾਸ਼ਟਰਪਤੀ ਭਵਨ ਵਿਚ ਰਾਜਾ ਅਤੇ ਰਾਣੀ ਦਾ ਰਸਮੀ ਸਵਾਗਤ ਕੀਤਾ ਗਿਆ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵੀ ਬੈਲਜੀਅਮ ਦੇ ਰਾਜਾ ਫਿਲਿਪ ਨਾਲ ਮੁਲਾਕਾਤ ਕਰ ਕੇ ਦੁਵੱਲੇ ਸਬੰਧਾਂ ਬਾਰੇ ਚਰਚਾ ਕੀਤੀ।

 

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …