9 C
Toronto
Monday, October 27, 2025
spot_img
Homeਦੁਨੀਆ31 ਲੱਖ ਰੁਪਏ ਖਰਚ ਕਰਕੇ ਪਤਨੀ ਨੂੰ ਭੇਜਿਆ ਕੈਨੇਡਾ

31 ਲੱਖ ਰੁਪਏ ਖਰਚ ਕਰਕੇ ਪਤਨੀ ਨੂੰ ਭੇਜਿਆ ਕੈਨੇਡਾ

ਹੁਣ ਬੋਲੀ-ਮੈਨੂੂੰ ਫੋਨ ਕੀਤਾ ਤਾਂ ਕੇਸ ਕਰਵਾ ਦਿਆਂਗੀ
ਮੋਗਾ/ਬਿਊਰੋ ਨਿਊਜ਼ : ਵਿਦੇਸ਼ ਜਾਣ ਦਾ ਸੁਪਨਾ ਦੇਖਣ ਵਾਲੇ ਨੌਜਵਾਨ ਨਾਲ ਦੁਲਹਨ ਅਤੇ ਉਸਦੇ ਪਵਿਰਾਰ ਨੇ ਠੱਗੀ ਮਾਰ ਲਈ। ਨੌਜਵਾਨ ਨੇ ਪਤਨੀ, ਸੱਸ, ਸੁਹਰੇ, ਮਾਮਾ ਸਹੁਰੇ, ਮਾਮੀ ਸੱਸ, ਮਮੇਰੀ ਸਾਲੀ ਦੇ਀ਿ ਖਲਾਫ ਕੇਸ ਦਰਜ ਕਰਵਾਇਆ ਹੈ। ਆਈਲੈਟਸ ਪਾਸ ਦੁਲਹਨ ਨੇ ਕੈਨੇਡਾ ਜਾਣ ਤੋਂ 10 ਦਿਨਾਂ ਬਾਅਦ ਪਤੀ ਨੂੰ ਫੋਨ ਕਰਕੇ ਕਿਹਾ ਕਿ ਮੈਨੂੰ ਫੋਨ ਕਰਕੇ ਤੰਗ ਪ੍ਰੇਸ਼ਾਨ ਨਾ ਕਰੋ, ਨਹੀਂ ਤਾਂ ਕੇਸ ਦਰਜ ਕਰਵਾ ਦਿਆਂਗੀ। ਮੋਗਾ ਜ਼ਿਲ੍ਹੇ ਦੇ ਥਾਣਾ ਬੱਧਨੀ ਕਲਾਂ ਦੇ ਏਐਸਆਈ ਪ੍ਰੀਤਮ ਸਿੰਘ ਨੇ ਦੱਸਿਆ ਕਿ ਪਿੰਡ ਦੌਧਰ ਸ਼ਰਕੀ ਨਿਵਾਸੀ ਨੌਜਵਾਨ ਦਵਿੰਦਰ ਸਿੰਘ ਨੇ ਐਸਐਸਪੀ ਮੋਗਾ ਨੂੰ 11 ਮਾਰਚ 2020 ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸਨੇ ਲੁਧਿਆਣਾ ਦੇ ਪਿੰਡ ਮਡਿਆਣੀ ਨਿਵਾਸੀ ਮਾਸੀ-ਮਾਸੜ ਨੇ ਉਨ੍ਹਾਂ ਦੇ ਪਿੰਡ ਦੀ ਹਰਜਸ਼ਨਪ੍ਰੀਤ ਕੌਰ ਦੇ ਬਾਰੇ ਦੱਸਿਆ ਕਿ ਉਹ ਆਈਲੈਟਸ ਪਾਸ ਹੈ ਅਤੇ ਸਟੱਡੀ ਬੇਸ ‘ਤੇ ਵਿਦੇਸ਼ ਜਾਣਾ ਚਾਹੁੰਦੀ ਹੈ। ਵਿਆਹ ਕਰਕੇ ਉਹ ਵੀ ਉਸਦੇ ਨਾਲ ਵਿਦੇਸ਼ ਜਾ ਸਕੇਗਾ।
ਵਿਆਹ ਤੋਂ ਲੈ ਕੇ ਵਿਦੇਸ਼ ਭੇਜਣ ਤੱਕ ਦਾ ਸਾਰਾ ਖਰਚਾ ਉਸ ਨੂੰ ਕਰਨ ਲਈ ਲੜਕੀ ਵਾਲਿਆਂ ਨੇ ਕਿਹਾ। ਮਾਰਚ 2018 ਵਿਚ ਮੰਗਣੀ ਅਤੇ ਅਗਸਤ 2018 ਵਿਚ ਵਿਆਹ ਹੋ ਹੋ ਗਿਆ। ਦੁਲਹਨ ਵਿਆਹ ਤੋਂ ਬਾਅਦ ਇਕ ਹਫਤੇ ਬਾਅਦ ਹੀ ਸਟੱਡੀ ਲਈ ਕੈਨੇਡਾ ਰਵਾਨਾ ਹੋ ਗਈ। ਏਨਾ ਹੀ ਨਹੀਂ ਕੈਨੇਡਾ ਪਹੁੰਚਣ ‘ਤੇ ਉਸਦੇ ਰਿਸ਼ਤੇਦਾਰਾਂ ਨੇ ਪਤਨੀ ਦੀ ਸਹਾਇਤਾ ਕਰਦੇ ਹੋਏ ਬੈਂਕ ਅਕਾਊਂਟ ਖੁੱਲ੍ਹਵਾਇਆ, ਕਾਲਜ ਦੇ ਨੇੜੇ ਹੀ ਰਹਿਣ ਦਾ ਪ੍ਰਬੰਧ ਕੀਤਾ। ਪਤਨੀ ਦੇ ਵਿਦੇਸ਼ ਜਾਣ ਤੋਂ 10 ਦਿਨਾਂ ਬਾਅਦ ਹੀ ਉਸ ਨੇ ਫੋਨ ਕਰਕੇ ਕਿਹਾ ਕਿ ਉਹ ਫੋਨ ਕਰਕੇ ਪਰੇਸ਼ਾਨ ਨਾ ਕਰਨ। ਇਸ ਤੋਂ ਬਾਅਦ ਨੌਜਵਾਨ ਫੋਨ ਕਰਦਾ ਤਾਂ ਦੁਲਹਨ ਫੋਨ ਨਹੀਂ ਸੀ ਚੁੱਕਦੀ। ਇਸ ਤੋਂ ਬਾਅਦ ਉਹ ਨੌਜਵਾਨ ਸਹੁਰੇ ਘਰ ਗਿਆ ਤਾਂ ਸੱਸ ਸਹੁਰੇ ਅਤੇ ਹੋਰ ਰਿਸ਼ਤੇਦਾਰਾਂ ਨੇ ਗੱਲ ਨਾ ਕੀਤੀ। ਸ਼ਿਕਾਇਤ ਕਰਤਾ ਨੇ ਕਿਹਾ ਕਿ ਵਿਆਹ ਤੋਂ ਲੈ ਕੇ ਪਤਨੀ ਦੇ ਵਿਦੇਸ਼ ਭੇਜਣ ਤੱਕ 31 ਲੱਖ ਰੁਪਏ ਖਰਚ ਕੀਤੇ ਗਏ ਸਨ।
ਆਪਣੇ ਨਾਲ ਹੋਈ ਠੱਗੀ ਦੇ ਮਾਮਲੇ ਵਿਚ ਪੁਲਿਸ ਨੂੰ ਸ਼ਿਕਾਇਤਕ ਰਨ ‘ਤੇ ਮਾਮਲੇ ਦੀ ਜਾਂਚ ਡੀਐਸਪੀ ਨਿਹਾਲ ਸਿੰਘ ਵਾਲਾ ਨੂੰ ਸੌਂਪ ਦਿੱਤੀ। ਜਾਂਚ ਅਧਿਕਾਰੀ ਵਲੋਂ 11 ਮਹੀਨੇ ਚੱਲੀ ਜਾਂਚ ਤੋਂ ਬਾਅਦ ਪਤਨੀ ਹਰਜਸ਼ਨਪ੍ਰੀਤ ਕੌਰ, ਸੱਸ ਹਰਪ੍ਰੀਤ ਕੌਰ, ਸਹੁਰਾ ਸੁਖਵਿੰਦਰ ਸਿੰਘ, ਮਾਮਾ ਸਹੁਰਾ ਹਰਜੀਤ ਸਿੰਘ, ਮਾਮੀ ਸੱਸ ਸਰਬਜੀਤ ਕੌਰ ਅਤੇ ਮਮੇਰੀ ਸਾਲੀ ਅਮਨਜੋਤ ਕੌਰ ਖਿਲਾਫ ਸਾਜਿਸ਼ ਦੇ ਤਹਿਤ ਧੋਖਾਧੜੀ ਕਰਨ ਦੇ ਆਰੋਪ ਵਿਚ ਕੇਸ ਦਰਜ ਕੀਤਾ ਗਿਆ ਹੈ।

RELATED ARTICLES
POPULAR POSTS