4.7 C
Toronto
Tuesday, November 18, 2025
spot_img
Homeਦੁਨੀਆਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਘਰ ’ਚ ਗੇਟ ਤੋੜ...

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਘਰ ’ਚ ਗੇਟ ਤੋੜ ਕੇ ਦਾਖਲ ਹੋਈ ਪੁਲਿਸ

ਇਮਰਾਨ ਖਾਨ ਪੇਸ਼ੀ ਦੇ ਲਈ ਇਸਲਾਮਾਬਾਦ ਕੋਰਟ ਪਹੁੰਚੇ
ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਸ਼ਾਖਾਨਾ ਮਾਮਲੇ ’ਚ ਸੁਣਵਾਈ ਦੇ ਲਈ ਇਸਲਾਮਾਬਾਦ ਕੋਰਟ ਪਹੁੰਚ ਗਏ ਹਨ। ਉਧਰ ਉਨ੍ਹਾਂ ਦੇ ਘਰ ਤੋਂ ਨਿਕਲਦਿਆਂ ਹੀ ਪੁਲਿਸ ਉਨ੍ਹਾਂ ਦੇ ਲਾਹੌਰ ਸਥਿਤ ਘਰ ਜ਼ਮਾਨ ਪਾਰਕ ’ਚ ਦਾਖਲ ਹੋ ਗਈ। ਇਥੇ ਪੁਲਿਸ ਨੇ ਬੁਲਡੋਜ਼ਰ ਦੇ ਨਾਲ ਉਨ੍ਹਾਂ ਦੇ ਘਰ ਦਾ ਗੇਟ ਤੋੜਿਆ ਅਤੇ ਅੰਦਰ ਦਾਖਲ ਹੋ ਗਈ। ਇਸ ਦੌਰਾਨ ਪੁਲਿਸ ਅਤੇ ਇਮਰਾਨ ਖਾਨ ਦੇ ਸਮਰਥਕਾਂ ਵਿਚਾਲੇ ਝੜਪ ਹੋਈ ਅਤੇ ਪੁਲਿਸ ਨੇ ਕਈ ਸਮਰਥਕਾਂ ਨੂੰ ਗਿ੍ਰਫ਼ਤਾਰ ਕਰ ਲਿਆ। ਜ਼ਮਾਨ ਪਾਰਕ ’ਚ ਪੁਲਿਸ ਦੇ ਪਹੁੰਚਣ ’ਤੇ ਇਮਰਾਨ ਖਾਨ ਨੇ ਟਵੀਟ ਕਰਕੇ ਕਿਹਾ ਕਿ ਪੁਲਿਸ ਮੇਰੇ ਕੋਰਟ ਆਉਂਦਿਆਂ ਹੀ ਮੇਰੇ ਘਰ ਪਹੁੰਚ ਗਈ ਜਿੱਥੇ ਮੇਰੀ ਪਤਨੀ ਇਕੱਲੀ ਹੈ। ਉਨ੍ਹਾਂ ਇਸ ਕਾਰਵਾਈ ਨੂੰ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਪਲਾਨ ਦਾ ਹਿੱਸਾ ਦੱਸਿਆ। ਉਧਰ ਇਸਲਾਮਾਬਾਦ ਜਾਂਦੇ ਸਮੇਂ ਇਮਰਾਨ ਦੇ ਕਾਫਲੇ ਦੀਆਂ ਤਿੰਨ ਗੱਡੀਆਂ ਆਪਸ ਵਿਚ ਟਕਰਾ ਗਈਆਂ ਅਤੇ ਇਸ ਹਾਦਸੇ ਦੌਰਾਨ ਕਈ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਹਾਦਸੇ ਤੋਂ ਬਾਅਦ ਇਮਰਾਨ ਖਾਨ ਨੇ ਕਿਹਾ ਕਿ ਮੈਨੂੰ ਰੋਕ ਕੇ ਗਿ੍ਰਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਉਂਕਿ ਨਵਾਜ਼ ਸ਼ਰੀਫ ਦੀ ਡਿਮਾਂਡ ਹੈ ਕਿ ਇਮਰਾਨ ਖਾਨ ਨੂੰ ਜੇਲ੍ਹ ’ਚ ਬੰਦ ਕਰੋ ਤਾਂ ਉਹ ਕਿਸੇ ਚੋਣ ’ਚ ਹਿੱਸਾ ਨਾ ਲੈ ਸਕਣ ਪ੍ਰੰਤੂ ਮੈਂ ਕਨੂੰਨ ’ਚ ਵਿਸ਼ਵਾਸ ਰੱਖਦਾ ਹਾਂ ਇਸ ਲਈ ਕੋਰਟ ’ਚ ਪੇਸ਼ ਹੋਣ ਲਈ ਆਇਆ ਹਾਂ।

RELATED ARTICLES
POPULAR POSTS