-8.3 C
Toronto
Wednesday, January 21, 2026
spot_img
Homeਦੁਨੀਆਅਮਰੀਕਾ ਦੇ ਟੈਕਸਾਸ 'ਚ ਗੋਲੀਬਾਰੀ ਦੌਰਾਨ 5 ਵਿਅਕਤੀਆਂ ਦੀ ਮੌਤ, 21 ਜ਼ਖਮੀ

ਅਮਰੀਕਾ ਦੇ ਟੈਕਸਾਸ ‘ਚ ਗੋਲੀਬਾਰੀ ਦੌਰਾਨ 5 ਵਿਅਕਤੀਆਂ ਦੀ ਮੌਤ, 21 ਜ਼ਖਮੀ

ਬੰਦੂਕਧਾਰੀ ਨੇ ਟਰੱਕ ਨੂੰ ਕਬਜ਼ੇ ‘ਚ ਲੈਣ ਤੋਂ ਬਾਅਦ ਚਲਾਈਆਂ ਗੋਲੀਆਂ, ਹਮਲਾਵਰ ਮਾਰਿਆ ਗਿਆ
ਹਿਊਸਟਨ : ਅਮਰੀਕਾ ਦੇ ਟੈਕਸਾਸ ‘ਚ ਇਕ ਵਿਅਕਤੀ ਨੇ ਉੇਥੇ ਮੌਜੂਦ ਵਿਅਕਤੀਆਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਗੋਲੀਬਾਰੀ ਦੌਰਾਨ ਘੱਟੋ-ਘੱਟ 5 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 21 ਵਿਅਕਤੀ ਜ਼ਖਮੀ ਹੋ ਗਏ। ਪਿਛਲੇ ਮਹੀਨੇ ਹੋਈ ਗੋਲੀਬਾਰੀ ਦੀ ਘਟਨਾ ‘ਚ ਅਮਰੀਕਾ ‘ਚ 53 ਵਿਅਕਤੀਆਂ ਦੀ ਮੌਤ ਹੋ ਗਈ ਸੀ।ਪੁਲਿਸ ਨੇ ਦੱਸਿਆ ਕਿ ਘਟਨਾ ਓਡੇਸਾ ਅਤੇ ਉਸ ਦੇ ਨੇੜਲੇ ਮਿਡਲੈਂਡ ਇਲਾਕੇ ਦੀ ਹੈ। ਜਿਸ ਤੋਂ ਬਾਅਦ ਹਮਲਾਵਰ ਦਾਪਿੱਛਾ ਕਕਰਕੇ ਉਸ ਨੂੰ ਸਿਨਰਜੀ ਥੀਏਟਰ ਦੇ ਕੋਲ ਮਾਰ ਦਿੱਤਾ ਗਿਆ। ਪੁਲਿਸ ਨੇ ਹਮਲਾਵਰ ਦੀ ਪਹਿਚਾਣ ਅਤੇ ਉਸ ਦੇ ਨਾਮ ਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਗੋਲੀਬਾਰੀ ਦੀ ਇਹ ਘਟਨਾ ਸਥਾਨਕ ਸਮੇਂ ਅਨੁਸਾਰ ਸ਼ਾਮ ਤਿੰਨ ਵਜੇ ਦੀ ਹੈ।
ਸਥਾਨਕ ਮੀਡੀਆ ਨੇ ਓਡੇਸਾ ਪੁਲਿਸ ਵਿਭਾਗ ਦੇ ਮੁਖੀ ਮਾਈਕਲ ਗੇਰਕੇ ਦੇ ਹਵਾਲੇ ਨਾਲ ਦੱਸਿਆ ਕਿ ਹਮਲਾਵਰ ਦੀ ਉਮਰ 30 ਸਾਲ ਦੇ ਲਗਭਗ ਹੈ ਅਤੇ ਜਦੋਂ ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਨੇ ਉਸ ਨੂੰ ਰੋਕਿਆ ਤਾਂ ਉਸ ਨੇ ਅਧਿਕਾਰੀਆਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਸ ਤੋਂ ਬਾਅਦ ਲੋਕਾਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ ਦੱਸਿਆ ਕਿ ਹਮਲਾਵਰ ਆਪਣੀ ਕਾਰ ਛੱਡ ਕੇ ਭੱਜ ਗਿਆ ਅਤੇ ਉਸ ਨੇ ਅਮਰੀਕੀ ਡਾਕ ਸੇਵਾ ਦੇ ਇਕ ਵਹੀਕਲ ‘ਤੇ ਕਬਜ਼ਾ ਕਰ ਲਿਆ ਅਤੇ ਉਸ ਉਪਰੋਂ ਹੀ ਗੋਲੀਆਂ ਚਲਾਉਂਦਾ ਰਿਹਾ। ਗੇਰਕੇ ਨੇ ਦੱਸਿਆ ਕਿ ਇਸ ਘਟਨਾ ‘ਚ ਘੱਟ ਤੋਂ ਘੱਟ 5 ਵਿਅਕਤੀਆਂ ਦੀ ਮੌਤ ਹੋ ਗਈ ਅਤੇ 21 ਵਿਅਕਤੀ ਜ਼ਖਮੀ ਹੋ ਗਏ। ਸ਼ੁਰੂਆਤ ‘ਚ ਮੰਨਿਆ ਜਾ ਰਿਹਾ ਸੀ ਕਿ ਗੋਲੀਬਾਰੀ ਦੀ ਘਟਨਾ ‘ਚ ਦੋ ਵਿਅਕਤੀ ਸ਼ਾਮਲ ਸਨ।
ਗਵਰਨਰ ਏਬੋਟ ਨੇ ਹਮਲੇ ਨੂੰ ਦੱਸਿਆ ਘਿਨੌਣਾ
ਟੈਕਸਾਸ ਦੇ ਗਵਰਨਰ ਗ੍ਰੇਗ ਏਬੋਟ ਨੇ ਇਸ ਘਟਨਾ ਨੂੰ ਮੂਰਖਤਾਪੂਰਨ ਅਤੇ ਕਾਇਰਾਨਾ ਦੱਸਿਆ ਹੈ। ਏਬੋਟ ਵੱਲੋਂ ਜਾਰੀ ਇਕ ਬਿਆਨ ‘ਚ ਕਿਹਾ ਗਿਆ, ‘ਟੈਕਸਾਸ ਰਾਜ ਅਤੇ ਜਨਤਕ ਸੁਰੱਖਿਆ ਵਿਭਾਗ ਜ਼ਰੂਰਤਾਂ ਦੇ ਅਨੁਸਾਰ ਸਾਧਨ ਮੁਹੱਈਆ ਕਰਵਾਉਣ ਅਤੇ ਇਸ ਹਮਲੇ ‘ਚ ਨਿਆਂ ਦੇ ਲਈ ਸਥਾਨਕ ਕਾਨੂੰਨ ਪਰਿਵਰਤਨ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਨ।

RELATED ARTICLES
POPULAR POSTS