Breaking News
Home / ਦੁਨੀਆ / ਟਰੰਪ ਪ੍ਰਸ਼ਾਸਨ ਨੇ ਜੋ ਬਿਡੇਨ ਲਈ ਸੱਤਾ ਤਬਦੀਲੀ ਦਾ ਰਾਹ ਕੀਤਾ ਪੱਧਰਾ

ਟਰੰਪ ਪ੍ਰਸ਼ਾਸਨ ਨੇ ਜੋ ਬਿਡੇਨ ਲਈ ਸੱਤਾ ਤਬਦੀਲੀ ਦਾ ਰਾਹ ਕੀਤਾ ਪੱਧਰਾ

Image Courtesy :jagbani(punjabkesari)

ਟਰੰਪ ਨੇ ਕਿਹਾ – ਮੈਂ ਸੱਤਾ ਤਬਦੀਲੀ ਲਈ ਹਰੀ ਝੰਡੀ ਦਿੱਤੀ ਪਰ ਕਾਨੂੰਨੀ ਲੜਾਈ ਲੜਦਾ ਰਹਾਂਗਾ
ਕੈਲੀਫੋਰਨੀਆ/ਹੁਸਨ ਲੜੋਆ ਬੰਗਾ
ਟਰੰਪ ਪ੍ਰਸ਼ਾਸਨ ਦੀ ਪ੍ਰਮੁੱਖ ਅਧਿਕਾਰੀ ਨੇ ਕਿਹਾ ਹੈ ਕਿ ਉਹ ਰਾਸ਼ਟਰਪਤੀ ਚੁਣੇ ਗਏ ਜੋ ਬਿਡੇਨ ਲਈ ਸਰਕਾਰੀ ਤੌਰ ‘ਤੇ ਸੱਤਾ ਤਬਦੀਲੀ ਲਈ ਤਿਆਰ ਹਨ। ਇਸ ਐਲਾਨ ਤੋਂ ਬਾਅਦ ਬਿਡੇਨ ਦੀ ਟੀਮ ਸੱਤਾ ਤਬਦੀਲੀ ਲਈ ਲੋੜੀਂਦੀਆਂ ਸੇਵਾਵਾਂ ਦੀ ਵਰਤੋਂ ਕਰ ਸਕੇਗੀ। ਇਹ ਟੀਮ ਸਰਕਾਰੀ ਸੂਚਨਾਵਾਂ ਬਾਰੇ ਜਾਣਕਾਰੀ ਸਾਂਝੀ ਕਰ ਸਕੇਗੀ, ਕੰਪਿਊਟਰ ਸੁਰੱਖਿਅਤ ਕਰ ਸਕੇਗੀ ਤੇ ਦਫ਼ਤਰ ਦੀ ਜਗਾ ਆਦਿ ਸਬੰਧੀ ਜਾਇਜ਼ਾ ਲੈ ਸਕੇਗੀ। ਇਸ ਤਰ੍ਹਾਂ ਟਰੰਪ ਪ੍ਰਸ਼ਾਸਨ ਨੇ ਡੈਮੋਕਰੇਟਿਕ ਉਮੀਦਵਾਰ ਜੋ ਬਿਡੇਨ ਦੀ 3 ਨਵੰਬਰ ਦੀਆਂ ਚੋਣਾਂ ਵਿਚ ਜਿੱਤ ਨੂੰ ਪ੍ਰਵਾਨ ਕਰ ਲਿਆ ਹੈ ਹਾਲਾਂਕਿ ਡੋਨਾਲਡ ਟਰੰਪ ਅਜੇ ਵੀ ਹਾਰ ਸਵੀਕਾਰ ਕਰਨ ਲਈ ਤਿਆਰ ਨਹੀਂ ਹਨ ਤੇ ਉਹ ਨਿਰੰਤਰ ਚੋਣਾਂ ਵਿਚ ਧਾਂਦਲੀਆਂ ਹੋਣ ਦੇ ਬੇਬੁਨਿਆਦ ਦੋਸ਼ ਲਾ ਰਹੇ ਹਨ। ਐਮਿਲੀ ਮਰਫੀ ਜਿਨ੍ਹਾਂ ਕੋਲ ਟਰੰਪ ਪ੍ਰਸ਼ਾਸਨ ਵਿਚ ਫੰਡਾਂ ਦੀ ਤਬਦੀਲੀ ਤੇ ਹੋਰ ਗਤੀਵਿਧੀਆਂ ਦੀ ਚਾਬੀ ਹੈ, ਨੇ ਹਾਲਾਂਕਿ ਰਾਸ਼ਟਰਪਤੀ ਟਰੰਪ ਦੇ ਦਬਾਅ ਕਾਰਨ ਬਿਡੇਨ ਦੀ ਜਿੱਤ ਦੀ ਸਰਕਾਰੀ ਤੌਰ ‘ਤੇ ਪੁਸ਼ਟੀ ਕਰਨ ਵਿਚ ਦੇਰੀ ਜ਼ਰੂਰ ਕੀਤੀ ਹੈ ਪਰੰਤੂ ਆਖਿਰਕਾਰ ਉਸ ਨੇ ਸੱਤਾ ਤਬਦੀਲੀ ਲਈ ਰਾਹ ਪੱਧਰਾ ਕਰ ਦਿੱਤਾ ਹੈ। ઠਮਿਸ਼ੀਗਨ ਦੇ 4 ਮੈਂਬਰੀ ਚੋਣ ਬੋਰਡ ਵੱਲੋਂ ਬਿਡੇਨ ਦੀ 1,54,187 ਵੋਟਾਂ ਨਾਲ ਜਿੱਤ ਦੀ ਪੁਸ਼ਟੀ ਕਰਨ ਉਪਰੰਤ ਮਰਫੀ ਵੱਲੋਂ ਬਿਡੇਨ ਨੂੰ ਸੱਤਾ ਤਬਦੀਲੀ ਸਬੰਧੀ ਪੱਤਰ ਭੇਜਿਆ ਗਿਆ ਹੈ। ਇਸੇ ਦੌਰਾਨ ਟਰੰਪ ਨੇ ਟਵੀਟ ਵਿਚ ਕਿਹਾ ਹੈ ਕਿ ਸੱਤਾ ਤਬਦੀਲੀ ਲਈ ਉਸ ਨੇ ਹਰੀ ਝੰਡੀ ਦਿੱਤੀ ਹੈ ਕਿਉਂਕਿ ਅਜਿਹਾ ਕਰਨਾ ਹੀ ਦੇਸ਼ ਦੇ ਹਿੱਤ ਵਿਚ ਹੈ ਪਰੰਤੂ ਉਹ ਨਤੀਜਿਆਂ ਨੂੰ ਚੁਣੌਤੀ ਦੇਣਾ ਜਾਰੀ ਰੱਖਣਗੇ। ਮਰਫੀ ਨੇ ਕਿਹਾ ਹੈ ਕਿ ਉਸ ਉਪਰ ਟਰੰਪ ਨੇ ਕਿਸੇ ਕਿਸਮ ਦਾ ਦਬਾਅ ਨਹੀਂ ਪਾਇਆ ਤੇ ਮੈਂ ਆਪਣਾ ਨਿਰਣਾ ਆਜ਼ਾਦਾਨ ਢੰਗ ਨਾਲ ਲਿਆ ਹੈ। ਬਿਡੇਨ ਨੂੰ ਲਿਖੇ ਪੱਤਰ ਵਿਚ ਮਰਫੀ ਨੇ ਕਿਹਾ ਹੈ ਕਿ ਮੇਰੇ ਉਪਰ ਕਦੀ ਵੀ ਸਿੱਧੇ ਜਾਂ ਅਸਿੱਧੇ ਤੌਰ ‘ਤੇ ਕਿਸੇ ਵੱਲੋਂ ਦਬਾਅ ਨਹੀਂ ਪਾਇਆ ਗਿਆ ਤੇ ਉਸ ਵੱਲੋਂ ਲਿਆ ਗਿਆ ਨਿਰਣਾ ਕਾਨੂੰਨ ਤੇ ਮੌਜੂਦ ਤੱਥਾਂ ਉਪਰ ਅਧਾਰਤ ਹੈ।

Check Also

ਪੰਜ ਸਾਲਾਂ ‘ਚ 27 ਲੱਖ ਪਾਕਿਸਤਾਨੀਆਂ ਦੇ ਡੇਟਾ ‘ਚ ਸੰਨ੍ਹ

ਕੌਮੀ ਡੇਟਾਬੇਸ ਤੇ ਰਜਿਸਟ੍ਰੇਸ਼ਨ ਅਥਾਰਿਟੀ ਤੋਂ ਡੇਟਾ ਲੀਕ ਹੋਣ ਦਾ ਦਾਅਵਾ ਸੀਨੀਅਰ ਅਧਿਕਾਰੀਆਂ ਖਿਲਾਫ਼ ਕਾਰਵਾਈ …