ਰੋਮ : ਖ਼ਤਰਨਾਕ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐੱਸ) ਦੇ ਮੁਖੀ ਅਬੂ ਬਕਰ ਅਲ ਬਗਦਾਦੀ ਦੇ ਮਾਰੇ ਜਾਣ ਦੀ ਖ਼ਬਰ ਹੈ। ਅੱਤਵਾਦੀ ਸੰਗਠਨ ਨਾਲ ਜੁੜੀ ਅਲ-ਅਮਾਕ ਨਿਊਜ਼ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਸੀਰੀਆ ਵਿਚ ਅਮਰੀਕੀ ਅਗਵਾਈ ਵਾਲੇ ਗਠਜੋੜ ਦੇ ਹਵਾਈ ਹਮਲੇ ‘ਚ ਉਸ ਦੀ ਮੌਤ ਹੋ ਗਈ। ਤੁਰਕੀ ਤੇ ਈਰਾਨ ਦੇ ਮੀਡੀਆ ਨੇ ਵੀ ਉਸ ਦੀ ਮੌਤ ਦਾ ਦਾਅਵਾ ਕੀਤਾ ਹੈ। ਅਧਿਕਾਰਕ ਤੌਰ ‘ਤੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਅਲ-ਅਮਾਕ ਦੇ ਮੁਤਾਬਿਕ ਉੱਤਰੀ ਸੀਰੀਆ ਦੇ ਰੱਕਾ ‘ਚ ਹਵਾਈ ਹਮਲੇ ‘ਚ ਬਗਦਾਦੀ ਮਾਰਿਆ ਗਿਆ। ਰੱਕਾ ਆਈਐੱਸ ਦੀ ਖ਼ੁਦ ਦੀ ਰਾਜਧਾਨੀ ਹੈ।
ਪਹਿਲੇ ਵੀ ਸਾਹਮਣੇ ਆ ਚੁੱਕੀਆਂ ਹਨ ਅਜਿਹੀਆਂ ਖ਼ਬਰਾਂ : ਇਸ ਤੋਂ ਪਹਿਲੇ ਵੀ ਕਈ ਵਾਰ ਬਗਦਾਦੀ ਦੇ ਜ਼ਖ਼ਮੀ ਹੋਣ ਅਤੇ ਮਾਰੇ ਜਾਣ ਦੀ ਖ਼ਬਰ ਆ ਚੁੱਕੀ ਹੈ। ਸੱਤ ਨਵੰਬਰ, 2014 ਨੂੰ ਇਰਾਕ ਦੇ ਮੋਸੁਲ ਵਿਚ ਹਵਾਈ ਹਮਲੇ ‘ਚ ਉਸ ਦੇ ਮਾਰੇ ਜਾਣ ਦੀ ਖ਼ਬਰ ਆਈ ਸੀ। 13 ਨਵੰਬਰ, 2014 ਨੂੰ ਆਈਐੱਸ ਨੇ ਬਗਦਾਦੀ ਦਾ 17 ਮਿੰਟ ਦਾ ਆਡੀਉ ਟੇਪ ਜਾਰੀ ਕਰਕੇ ਇਸ ਦਾ ਖੰਡਨ ਕੀਤਾ ਸੀ। ਇਸ ਦੇ ਬਾਅਦ 18 ਮਾਰਚ, 2015 ਨੂੰ ਉਸ ਦੀ ਮੌਤ ਦੀ ਖ਼ਬਰ ਆਈ ਸੀ। ਬਾਅਦ ਵਿਚ ਪਤਾ ਚੱਲਿਆ ਕਿ ਉਹ ਗੰਭੀਰ ਜ਼ਖ਼ਮੀ ਹੋਇਆ ਹੈ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …